ਭਾਰਤ ‘ਤੇ ਨਿਰਭਰ ਕੋਰੋਨਾ ਦਾ ਭਵਿੱਖ: WHO

TeamGlobalPunjab
2 Min Read

ਵਾਸ਼ਿੰਗਟਨ:  ਕੋਰੋਨਾ ਵਾਇਰਸ ਨੂੰ ਹਰਾਉਣ ਵਿੱਚ ਭਾਰਤ ਸਣੇ ਸਾਰੇ ਦੇਸ਼ਾਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਭਾਰਤ ਵਿੱਚ ਹੁਣ ਤੱਕ ਕਮਿਊਨਿਟੀ ਟਰਾਂਸਮਿਸ਼ਨ ਦੀ ਸ‍ਟੇਜ ਨਹੀਂ ਆਈ ਹੈ। ਇਸ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ.ਮਾਇਕਲ ਜੇ ਰਾਇਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ (COVID19) ਦਾ ਭਵਿੱਖ ਵਿੱਚ ਕਿਵੇਂ ਅਸਰ ਰਹੇਗਾ ਇਹ ਭਾਰਤ ਵਰਗੀ ਵੱਡੀ ਜਨਸੰਖਿਆ ਵਾਲੇ ਦੇਸ਼ਾਂ ਦੀ ਕਾਰਵਾਈ ‘ਤੇ ਤੈਅ ਹੋਵੇਗਾ। ਉਨ੍ਹਾਂ ਨੇ ਕਿਹਾ, ਚੀਨ ਦੀ ਤਰ੍ਹਾਂ ਭਾਰਤ ਬਹੁਤ ਵੱਡੀ ਜਨਸੰਖਿਆ ਵਾਲਾ ਦੇਸ਼ ਹੈ।

ਕੋਰੋਨਾ ਵਾਇਰਸ ਦੇ ਨਤੀਜੇ ਇਸ ਗੱਲ ‘ਤੇ ਨਿਰਭਰ ਕਰਨਗੇ ਕਿ ਵੱਡੀ ਜਨਸੰਖਿਆ ਵਾਲੇ ਦੇਸ਼ ਇਸ ਨੂੰ ਲੈ ਕੇ ਕੀ ਕਦਮ ਚੁੱਕਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਜਨ ਸਿਹਤ ਦੇ ਪੱਧਰ ‘ਤੇ ਸਖਤ ਅਤੇ ਗੰਭੀਰ ਫ਼ੈਸਲਾ ਆਪਣੇ ਲੋਕਾਂ ਲਈ ਲੈਣਾ ਜਾਰੀ ਰੱਖਣਗੇ।

ਰਾਇਨ ਨੇ ਕਿਹਾ ਕਿ ਭਾਰਤ ਨੇ ਸਮਾਲ ਪਾਕਸ ਅਤੇ ਪੋਲੀਓ ਤੋਂ ਜੰਗ ਜਿੱਤੀ। ਭਾਰਤ ਵਿੱਚ ਜ਼ਬਰਦਸਤ ਸਮਰੱਥਾ ਹੈ, ਸਾਰੇ ਦੇਸ਼ਾਂ ਵਿੱਚ ਜ਼ਬਰਦਸਤ ਸਮਰੱਥਾ ਹੈ। ਜਦੋਂ ਭਾਈਚਾਰੇ ਅਤੇ ਸਮਾਜਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਤਾਂ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਦੱਸ ਦਈਏ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਲਗਭਗ 500 ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ ਹੁਣ ਇਹ ਮਹਾਮਾਰੀ ਸਿਰਫ ਦੂੱਜੇ ਪੜਾਅ ਤੱਕ ਪਹੁੰਚੀ ਹੈ। ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਤੀਜੇ ਪੜਾਅ ਯਾਨੀ ਕਮਿਊਨਿਟੀ ਟਰਾਂਸਮਿਸ਼ਨ (ਜਿੱਥੇ ਪਤਾ ਹੀ ਨਹੀਂ ਚੱਲਦਾ ਕਿ ਵਾਇਰਸ ਕਿਸ ਵਜ੍ਹਾ ਕਾਰਨ ਕਿਸੇ ਵਿਅਕਤੀ ਵਿੱਚ ਆਇਆ) ਤੱਕ ਨਹੀਂ ਪਹੁੰਚਿਆ ਹੈ। ਭਾਰਤ ਪੂਰੀ ਤਾਕਤ ਦੇ ਨਾਲ ਕੋਰੋਨਾ ਵਾਇਰਸ ਦੇ ਨਾਲ ਜੰਗ ਲੜ ਰਹੀ ਹੈ ਅਤੇ WHO ਸਣੇ ਸਾਰੇ ਇਸਦੀ ਤਾਰੀਫ ਕਰ ਰਹੇ ਹਨ।

- Advertisement -

Share this Article
Leave a comment