ਭਾਰਤ ‘ਚ ਬੀਤੇ 24 ਘੰਟੇ ‘ਚ ਕੋਰੋਨਾ ਵਾਇਰਸ ਦੇ 3967 ਨਵੇਂ ਮਾਮਲੇ ਅਤੇ 100 ਮੌਤਾਂ

TeamGlobalPunjab
3 Min Read

ਨਵੀਂ ਦਿਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਸੰਕਰਮਣ ਕਾਫ਼ੀ ਤੇਜ ਰਫ਼ਤਾਰ ਨਾਲ ਵੱਧ ਰਿਹਾ ਹੈ ਅਤੇ ਇਹ ਚੀਨ ਦੇ ਕੁੱਲ ਮਾਮਲੇ ਦੇ ਨੇੜ੍ਹੇ ਪਹੁੰਚ ਗਿਆ ਹੈ। ਲਾਕਡਾਊਨ ਦਾ ਤੀਜਾ ਪੜਾਅ ਖਤਮ ਹੋਣ ਨੂੰ ਹੈ, ਬਾਵੂਜਦ ਇਸ ‘ਤੇ ਕਾਬੂ ਨਹੀਂ ਪਾਇਆ ਗਿਆ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਅੰਕੜਾ 81 ਹਜ਼ਾਰ ਪਾਰ ਕਰ ਗਿਆ ਹੈ। ਪਿਛਲੇ 24 ਘੰਟੇ ਵਿੱਚ ਕੋਰੋਨਾ ਵਾਇਰਸ ਦੇ 3967 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 100 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸ਼ੁੱਕਰਵਾਰ ਨੂੰ ਜਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੀਆਂ ਦੇ ਮੁਤਾਬਕ ਦੇਸ਼ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ ਲਗਭਹ 81,970 ਹੋ ਗਏ ਹਨ ਅਤੇ ਕੋਵਿਡ – 19 ਨਾਲ ਹੁਣ ਤੱਕ 2649 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਕੁੱਲ 81970 ਮਾਮਲਿਆਂ ਵਿੱਚ 51,401 ਐਕਟਿਵ ਹਨ, ਉਥੇ ਹੀ 27,920 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਜਾਂ ਫਿਰ ਉਹ ਠੀਕ ਹੋ ਚੁੱਕੇ ਹਨ।

ਕੋਰੋਨਾ ਵਾਇਰਸ ਨਾਲ ਹੁਣ ਤੱਕ ਸਭ ਤੋਂ ਜ਼ਿਆਦਾ 1019 ਲੋਕਾਂ ਦੀ ਮੌਤ ਮਹਾਰਾਸ਼ਟਰ ਵਿੱਚ ਹੋਈ। ਇੱਥੇ ਹੁਣ ਇਸ ਮਹਾਮਾਰੀ ਨਾਲ ਪੀੜਤਾਂ ਦੀ ਗਿਣਤੀ 27,524 ਹੋ ਗਈ ਹੈ।

Share this Article
Leave a comment