ਦੇਸ਼ ‘ਚ ਕੋਰੋਨਾ ਦਾ ਅੰਕੜਾ 78 ਲੱਖ ਪਾਰ, 24 ਘੰਟਿਆਂ ਦੌਰਾਨ 53,370 ਨਵੇਂ ਮਾਮਲੇ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ਸਣੇ ਦੁਨੀਆਭਰ ਦੇ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੋਰੋਨਾਵਾਇਰਸ ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 4.22 ਕਰੋੜ ਤੋਂ ਜ਼ਿਆਦਾ ਲੋਕ ਇਸ ਸੰਕਰਮਣ ਦੀ ਲਪੇਟ ਵਿੱਚ ਆ ਚੁੱਕੇ ਹਨ। ਇਹ ਵਾਇਰਸ 11.44 ਲੱਖ ਤੋਂ ਜ਼ਿਆਦਾ ਸੰਕਰਮਿਤਾਂ ਦੀ ਜਾਨ ਲੈ ਚੁੱਕਿਆ ਹੈ।

ਭਾਰਤ ਵਿੱਚ ਵੀ ਹਰ ਰੋਜ਼ COVID-19 ਦੇ ਮਾਮਲੇ ਵੱਧ ਰਹੇ ਹਨ। ਸਿਹਤ ਮੰਤਰਾਲੇ ਵਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 78,14,682 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 53 , 370 ਨਵੇਂ ਮਾਮਲੇ ਸਾਹਮਣੇ ਆਏ ਹਨ।

ਬੀਤੇ 24 ਘੰਟਿਆਂ ਵਿੱਚ 67,549 ਮਰੀਜ਼ ਠੀਕ ਹੋਏ ਹਨ। ਇਸ ਦੌਰਾਨ 650 ਕੋਰੋਨਾ ਸੰਕਰਮਿਤਾਂ ਦੀ ਮੌਤ ਹੋਈ ਹੈ। ਹੁਣ ਤੱਕ ਕੁਲ 70,16,046 ਮਰੀਜ਼ ਠੀਕ ਹੋ ਚੁੱਕੇ ਹਨ। 1,17,956 ਲੋਕਾਂ ਦੀ ਜਾਨ ਗਈ ਹੈ। ਦੇਸ਼ ਵਿੱਚ 6,80,680 ਐਕਟਿਵ ਕੇਸ ਹਨ। 23 ਅਕਤੂਬਰ ਨੂੰ 12,69,479 ਸੈਂਪਲ ਟੈਸਟ ਕੀਤੇ ਗਏ। ਹੁਣ ਤੱਕ ਕੁੱਲ 10,13,82,564 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

- Advertisement -
Share this Article
Leave a comment