ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਤਾਂ ਘੱਟ ਹੋ ਰਹੀ ਹੈ ਪਰ ਇਸ ਦਾ ਖ਼ਤਰਾ ਹਾਲੇ ਵੀ ਬਰਕਰਾਰ ਹੈ। ਦੇਸ਼ ਦੇ ਅੰਦਰ ਪਿਛਲੇ 24 ਘੰਟਿਆਂ ‘ਚ 29 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। ਜਦਕਿ 24 ਘੰਟਿਆਂ ‘ਚ 450 ਲੋਕਾਂ ਦੀ ਮੌਤ ਹੋਈ ਹੈ।
ਹਲਾਂਕਿ ਰਾਹਤ ਦੀ ਗੱਲ ਇਹ ਹੈ ਕਿ 40 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਹਨ। ਹੁਣ ਤਕ ਦੇਸ਼ ਦੇ ਅੰਦਰ 88 ਲੱਖ 75 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਹਨਾਂ ‘ਚੋਂ ਠੀਕ ਹੋਣ ਵਾਲਿਆਂ ਦੀ ਗਿਣਤੀ 83 ਲੱਖ ਹੈ।
📍#COVID19 India Tracker
(As on 18 November, 2020, 08:00 AM)
➡️Confirmed cases: 89,12,907
➡️Recovered: 83,35,109 (93.52%)👍
➡️Active cases: 4,46,805 (5.01%)
➡️Deaths: 1,30,993 (1.47%)#IndiaFightsCorona#Unite2FightCorona#StaySafe
Via @MoHFW_INDIA pic.twitter.com/EuuRxlnAJO
— #IndiaFightsCorona (@COVIDNewsByMIB) November 18, 2020
ਦਿੱਲੀ ਦੀ ਗੱਲ ਕਰੀਏ ਤਾਂ ਰਾਜਧਾਨੀ ‘ਚ ਪਿਛਲੇ 24 ਘੰਟਿਆਂ ਅੰਦਰ 3797 ਨਵੇਂ ਕੇਸ ਦਰਜ ਕੀਤੇ ਗਏ ਹਨ। ਦਿੱਲੀ ‘ਚ ਇੱਕ ਦਿਨ ਅੰਦਰ 99 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਕੁੱਲ ਪੀੜਤਾਂ ਦੀ ਗਿਣਤੀ 4 ਲੱਖ 89 ਹਜ਼ਾਰ ਨੂੰ ਪਹੁੰਚ ਗਈ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ 7,713 ਹੋ ਗਈ ਹੈ। ਦਿੱਲੀ ‘ਚ ਇਨਫੈਕਸ਼ਨ ਰੇਟ 12.73 ਫੀਸਦ ਹੈ ਜਦੋਕਿ ਰਿਕਵਰੀ ਰੇਟ 90.22 ਫੀਸਦ ਹੈ। ਦੂਜੇ ਪਾਸੇ ਦਿੱਲੀ ‘ਚ ਮੌਤ ਦਰ 1.58 ਫੀਸਦ ਹੈ।