ਪੰਜਾਬ ਸਰਕਾਰ ਵੱਲੋਂ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਦੇ ਆਨ ਲਾਈਨ ਤਬਾਦਲਿਆਂ ਬਾਰੇ ਅਰਜ਼ੀਆਂ ਪ੍ਰਾਪਤ ਕਰਨ ਦੀਆਂ ਤਰੀਕਾਂ ਦਾ ਐਲਾਨ

TeamGlobalPunjab
2 Min Read

ਚੰਡੀਗੜ: ਪੰਜਾਬ ਸਰਕਾਰ ਵੱਲੋਂ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਦੇ ਆਨ ਲਾਈਨ ਤਬਾਦਲਿਆਂ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਤਬਾਦਲੇ ਕਰਵਾਉਣ ਦੇ ਚਾਹਵਾਨ ਅਧਿਆਪਿਕ ਅਤੇ ਕੰਪਿਊਟਰ ਫੈਕਲਟੀ 20 ਮਈ ਤੋਂ 27 ਮਈ 2020 ਤੱਕ ਆਪਣਾ ਡਾਟਾ ਆਨ ਲਾਈਨ ਅੱਪ ਲੋਰਡ ਕਰ ਸਕਦੇ ਹਨ ਅਤੇ ਸਟੇਸ਼ਨ ਦੀ ਚੋਣ ਬਾਅਦ ਵਿੱਚ ਜਨਤਿਕ ਸੂਚਨਾ ਰਾਹੀਂ ਜਾਰੀ ਕੀਤੀ ਜਾਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਵੱਲੋਂ ਇੱਕ ਵਾਰ ਭਰੇ ਗਏ ਡਾਟਾ ਨੂੰ 27 ਮਈ ਤੱਕ ਐਡਿਟ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਬਾਅਦ ਡਾਟਾ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਵੇਗੀ। ਅਧੂਰੇ ਅਤੇ ਗਲਤ ਵੇਰਵੇ ਪਾਏ ਜਾਣ ‘ਤੇ ਬਦਲੀ ਦੀ ਬੇਨਤੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬੁਲਾਰੇ ਅਨੁਸਾਰ ਵਿਸ਼ੇਸ਼ ਸ਼੍ਰੇਣੀ ਹੇਠ ਅਪਲਾਈ ਕਰਨ ਵਾਲੇ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਵੱਲੋਂ ਆਪਣੀ ਸ਼੍ਰੇਣੀ ਸਬੰਧੀ ਦਸਤਾਵੇਜ਼ ਬਿਨੈਪੱਤਰ ਨਾਲ ਨੱਥੀ ਕੀਤੇ ਜਾਣੇ ਜ਼ਰੂਰੀ ਹਨ। ਇਹ ਦਸਤਾਵੇਜ਼ ਨੱਥੀ ਨਾ ਹੋਣ ਦੀ ਸੂਰਤ ਵਿੱਚ ਤਬਾਦਲੇ ਦੀ ਬੇਨਤੀ ਨੂੰ ਵਿਸ਼ੇਸ਼ ਸ਼੍ਰੇਣੀ ਹੇਠ ਨਹੀਂ ਮੰਨਿਆ ਜਾਵੇਗਾ। ਜਿਨਾਂ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਦੇ ਦਸਤਾਵੇਜ਼ ਸਹੀ ਪਾਏ ਜਾਣਗੇ ਉਨਾਂ ਤੋਂ ਪਾਸੰਦੀਦਾ ਸਟੇਸ਼ਨ ਦੀ ਮੰਗ ਕੀਤੀ ਜਾਵੇਗੀ। ਵੱਖ ਵੱਖ ਗੇੜਾਂ ਦੀਆਂ ਬਦਲੀਆਂ ਲਈ ਅਧਿਆਪਿਕਾਂ ਅਤੇ ਕੰਪਿਊਟਰ ਫੈਕਲਟੀ ਨੂੰ ਵਾਰ ਵਾਰ ਡਾਟਾ ਨਹੀਂ ਭਰਨਾ ਪਵੇਗਾ। ਇਹ ਡਾਟਾ ਕੇਵਲ 20 ਮਈ ਤੋਂ 27 ਮਈ ਵਿੱਚਕਾਰ ਹੀ ਭਰਿਆ ਜਾਵੇਗਾ। ਪਸੰਦੀਦਾ ਸਟੇਸ਼ਨ ਪ੍ਰਾਪਤ ਕਰਨ ਲਈ ਵੱਖਰੇ ਤੌਰ ‘ਤੇ ਸੂਚਨਾ ਜਾਰੀ ਕੀਤੀ ਜਾਵੇਗੀ।

Share this Article
Leave a comment