ਏਸ਼ੀਆਈ ਖੇਡਾਂ ‘ਚ ਭਾਰਤ ਦੀਆਂ ਔਰਤਾਂ ਦਾ ਸ਼ਾਨਦਾਨ ਪ੍ਰਦਰਸ਼ਨ, 25 ਮੀਟਰ ਰੈਪਿਡ ‘ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ

Rajneet Kaur
3 Min Read

ਨਵੀਂ ਦਿੱਲੀ- ਏਸ਼ੀਆਈ ਖੇਡਾਂ ਦੇ ਚੌਥੇ ਦਿਨ ਇਕੱਲੇ ਨਿਸ਼ਾਨੇਬਾਜ਼ੀ ਵਿੱਚ ਪੰਜ ਤਗਮੇ ਜਿੱਤੇ ਹਨ। ਦਿਨ ਦੇ ਸ਼ਾਨਦਾਰ ਆਗਾਜ਼ ਨਾਲ  ਸੋਨ ਤਮਗਾ ਜਿੱਥੇ ਔਰਤਾਂ ਨੇ 25 ਮੀਟਰ ਪਿਸਟਲ ਟੀਮ ਈਵੈਂਟ ‘ਚ ਜਿੱਤਿਆ, ਉਥੇ ਹੀ ਸ਼ੂਟਿੰਗ ‘ਚ ਵੀ ਦੂਜਾ ਸੋਨ ਤਗਮਾ ਜਿੱਤ ਕੇ ਕਾਮਯਾਬੀ ਹਾਸਿਲ ਕੀਤੀ ਹੈ। ਫਰੀਦਕੋਟ ਦੀ ਰਹਿਣ ਵਾਲੀ  ਅਤੇ MBBS ਦੇ ਪਹਿਲੇ ਸਾਲ ਦੀ ਵਿਦਿਆਰਥਣ ਸਿਫਤ ਕੌਰ ਸਮਰਾ ਨੇ 50 ਮੀਟਰ ਥ੍ਰੀ ਪੁਜ਼ੀਸ਼ਨ ਰਾਈਫਲ ਵਿੱਚ ਸੋਨ ਤਗਮਾ ਹਾਸਿਲ ਕੀਤਾ ਹੈ। ਔਰਤਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਚੀਨ ਨੂੰ ਹਰਾ ਕੇ ਭਾਰਤ ਲਈ ਸੋਨ ਤਗ਼ਮਾ ਜਿੱਤਿਆ। ਮਨੂ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਵਿੱਚ ਪਹਿਲੇ ਸਥਾਨ ’ਤੇ ਰਹੀ। ਈਸ਼ਾ ਪੰਜਵੇਂ ਅਤੇ ਰਿਧਮ ਸੱਤਵੇਂ ਸਥਾਨ ‘ਤੇ ਰਹੀ। ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਚੌਥਾ ਸੋਨ ਤਗ਼ਮਾ ਹੈ।

ਸਿਫਤ ਨੇ ਕੁਆਲੀਫਾਇੰਗ ਗੇੜ ਵਿੱਚ ਸਾਂਝਾ ਏਸ਼ਿਆਈ ਰਿਕਾਰਡ ਵੀ ਬਣਾਇਆ ਸੀ। ਆਸ਼ੀ ਨੇ 451.9 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸਿਫਤ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਂਦੀ ਦਾ ਤਗਮਾ ਜੇਤੂ ਚੀਨ ਦੀ ਕਿਓਨਘੁਈ ਝੇਂਗ ਉਸ ਤੋਂ 7.3 ਅੰਕ ਪਿੱਛੇ ਸੀ। ਆਸ਼ੀ, ਮਾਨਿਨੀ ਅਤੇ ਸਿਫਟ ਦੀ ਤਿਕੜੀ 1764 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਦੂਜੇ ਸਥਾਨ ’ਤੇ ਰਹੀ। ਮੇਜ਼ਬਾਨ ਚੀਨ ਨੇ ਕੁੱਲ 1773 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ ਜਦੋਂਕਿ ਦੱਖਣੀ ਕੋਰੀਆ ਨੇ ਕੁੱਲ 1756 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਸਿਫਤ ਅਤੇ ਆਸ਼ੀ ਨੇ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ‘ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ। ਸਿਫਤ ਨੇ 594 ਅੰਕ ਹਾਸਲ ਕੀਤੇ ਜੋ ਕਿ ਕੁਆਲੀਫਾਇੰਗ ਵਿੱਚ ਇੱਕ ਨਵਾਂ ਏਸ਼ਿਆਈ ਸਾਂਝਾ ਰਿਕਾਰਡ ਹੈ।

ਭਾਰਤ ਦਾ ਪਹਿਲਾ ਸੋਨ ਤਮਗਾ ਦੂਜੇ ਦਿਨ ਨਿਸ਼ਾਨੇਬਾਜ਼ੀ ਵਿੱਚ ਆਇਆ। ਫਿਰ ਅਗਲੇ ਹੀ ਦਿਨ ਭਾਰਤੀ ਮਹਿਲਾ ਕ੍ਰਿਕਟ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਘੋੜ ਸਵਾਰ ਟੀਮ ਨੇ ਦੇਸ਼ ਲਈ ਤੀਜਾ ਸੋਨ ਤਮਗਾ ਜਿੱਤਿਆ। ਚੌਥੇ ਦਿਨ ਬੁੱਧਵਾਰ ਨੂੰ ਭਾਰਤ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਇੱਕ ਹੋਰ ਸੋਨ ਤਮਗਾ ਜਿੱਤਿਆ। ਇਸ ਵਾਰ ਮਹਿਲਾ ਟੀਮ ਨੇ ਦੇਸ਼ ਲਈ ਸੋਨ ਤਮਗਾ ਹਾਸਿਲ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

 

 

Share this Article
Leave a comment