ਅਮਰੀਕੀ ਸਰਕਾਰ ਵੱਲੋਂ ‘ਸਿੱਖ ਨਿਊ ਯੀਅਰ’ ਨੂੰ ਮਿਲੀ ਮਾਨਤਾ

TeamGlobalPunjab
3 Min Read

ਹਾਰਟਫੋਟ: ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ਓਹਨਾ ਦੇ ਨਵੇ ਸਾਲ ਦੀਆ ਮੁਬਾਰਕਾ ਦਿਤੀਆਂ ਹਨ ਸਗੋਂ 14 ਮਾਰਚ ਨੂੰ ਸਿੱਖ ਨਿਊ ਯੀਅਰ ਵਜੋਂ ਮਾਨਤਾ ਵੀ ਦਿੱਤੀ ਹੈ।

ਜਿਵੇਂ ਕਿ ਅਸੀ ਜਾਣਦੇ ਹਾਂ ਕਿ ਨਾਨਕਸ਼ਾਹੀ ਸਿੱਖ ਕੈਲੰਡਰ ਮੁਤਾਬਕ ਮਾਰਚ 14 ਨੂੰ ਸਿੱਖਾਂ ਦੇ ਪਹਿਲੇ ਮਹੀਨੇ ਚੇਤ ਦੀ ਸ਼ੁਰੂਆਤ ਹੁੰਦੀ ਹੈ ਜਿਸ ਮੁਤਾਬਕ ਮਾਰਚ 14 ਸਿੱਖਾਂ ਦਾ ਨਵਾਂ ਸਾਲ ਹੈ।

ਇਹ ਜਾਣਕਾਰੀ ਕਨੇਟੀਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰ ਸਵਰਨਜੀਤ ਸਿੰਘ ਖਾਲਸਾ ਨੇ ਸਾਂਝੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਗਵਰਨਰ ਨੇਡ ਲਾਮੋਂਟ ਦੇ ਇਹ ਫ਼ੈਸਲੇ ਨੂੰ ਲੈ ਕੇ ਵਿਸ਼ੇਸ਼ ਤੋਰ ਤੇ ਉਨ੍ਹਾਂ ਦਾ ਵਰਲਡ ਸਿੱਖ ਪਾਰਲੀਮੈਂਟ ਵਲੋਂ ਧੰਨਵਾਦ ਕੀਤਾ ਗਿਆ।

- Advertisement -

ਇਹ ਪਹਿਲੀ ਵਾਰ ਨਹੀਂ ਜਦੋ ਸਿੱਖਾਂ ਦੀ ਆਵਾਜ਼ ਕਨੇਟੀਕਟ ਨੇ ਬੁਲੰਦ ਕੀਤੀ ਹੈ ਬਲਕੇ ਪਿਛਲੇ ਸਾਲ ਗਵਰਨਰ ਵਲੋਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਜੂਨ ਦੇ ਮਹੀਨੇ ਨੂੰ “ਸਿੱਖ ਯਾਦਗਾਰੀ ਮਹੀਨੇ ” Sikh Memorial Month ਵਜੋਂ ਮਾਨਤਾ ਦਿੱਤੀ ਗਈ ਅਤੇ ਨਵੰਬਰ 1 ਨੂੰ ਹਰ ਸਾਲ “ਸਿੱਖ ਨਸਲਕੁਸ਼ੀ ਯਾਦ ਦਿਵਸ” ਵਜੋਂ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ।

ਇਹ ਐਲਾਨ ਕਨੇਟੀਕਟ ਦੀ ਡਿਪਟੀ ਗਵਰਨਰ ਸੂਸਨ ਬਿਸੇਵੀਜ਼ ਨੀ ਸ. ਸਵਰਨਜੀਤ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਦੇ ਦੌਰਾਨ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰਾਂ ਨੂੰ ਨਵੇਂ ਸਾਲ ਦੀਆ ਵਧਾਈਆਂ ਦਿੱਤੀਆਂ। ਵਰਲਡ ਸਿੱਖ ਪਾਰਲੀਮੈਂਟ ਦੇ ਕੋਅਰਡੀਨੇਟਰ ਹਿੰਮਤ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ ਤੇ ਪਾਰਲੀਮੈਂਟ ਦੇ ਕੰਮਾਂ ਉੱਪਰ ਵਿਸ਼ੇਸ਼ ਚਾਨਣਾ ਪਾਇਆ।

ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਾਰੀਆਂ ਵੱਖ ਵੱਖ ਕੌਂਸਲਾਂ ਦੇ ਕੰਮਾਂ ਨੂੰ ਸਲਾਹਿਆ ਤੇ ਇਹੋ ਜਹੇ ਉਪਰਾਲਿਆ ਨੂੰ ਬਾਕੀ ਦੇਸ਼ਾ ਵਿੱਚ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਪਾਰਲੀਮੈਂਟ ਨਾਲ ਜੋੜਣ ਲਈ ਪ੍ਰੇਰਿਆ।

ਇਹ ਵਿਸ਼ੇਸ਼ ਐਲਾਨ ਕਰਨ ਸਮੇ ਕਨੇਟੀਕਟ ਦੇ ਗਵਰਨਰ ਦੇ ਨਾਲ ਸਟੇਟ ਸੈਨੇਟਰ ਕੈਥੀ ਓਸਟੇਨ ਅਤੇ ਸਟੇਟ ਅਸੈਮਬਲੀ ਮੈਂਬਰ ਕੇਵਿਨ ਰਯਾਨ ਵੀ ਸ਼ਾਮਿਲ ਸਨ। ਨਿਊਯਾਰਕ, ਵਰਜੀਨੀਆ, ਕਨੇਟੀਕਟ, ਮੈਸਾਚਿੳਸਟ ਤੌ ਸਿੱਖ ਨੁਮਾਇੰਦਿਆ ਸ਼ਿਰਕਤ ਕੀਤੀ। ਜਿਨ੍ਹਾਂ ਵਿੱਚ ਗੁਰਮਿੰਦਰ ਸਿੰਘ ਧਾਲੀਵਾਲ ਵੈਲਫੇਅਰ ਕੌਂਸਲ ਵਰਲਡ ਸਿੱਖ ਪਾਰਲੀਮੈਂਟ, ਚਰਨਜੀਤ ਸਿੰਘ ਸਮਰਾ, ਮਨਮੋਹਨ ਸਿੰਘ ਭਰਾੜਾ, ਉਧਮ ਸਿੰਘ, ਦਵਿੰਦਰ ਸਿੰਘ ਦਿਉਲ, ਪਵਨ ਸਿੰਘ, ਮੰਦੀਪ ਸਿੰਘ , ਵੀਰ ਸਿੰਘ ਮਾਂਗਟ, ਮਹਿੰਦਰ ਸਿੰਘ ਕਲਸੀ ਇਹਨਾ ਸਾਰੇ ਸਿੱਖ ਨੁਮਾਇੰਦਿਆ ਵੱਲੋਂ ਸਿੱਖ ਨਵੇਂ ਸਾਲ ਦੀ ਵਧਾਈ ਦਿੱਤੀ ਗਈ।

- Advertisement -
Share this Article
Leave a comment