ਕੈਨੇਡਾ ‘ਚ ਭਾਰਤੀ ਮੂਲ ਦੀ ਵਿਦਿਆਰਥਣ ‘ਤੇ ਚਾਕੂ ਨਾਲ ਹਮਲਾ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਵੀਰਵਾਰ ਨੂੰ ਭਾਰਤੀ ਮੂਲ ਦੀ ਵਿਦਿਆਰਥਣ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਰੇਚਲ ਤਮਿਲਨਾਡੁ ਦੀ ਰਹਿਣ ਵਾਲੀ ਹੈ। ਵਿਦਿਆਰਥਣ ਨੂੰ ਸਨੀਬਰੁਕ ਸਿਹਤ ਵਿਗਿਆਨ ਕੇਂਦਰ ਦੀ ਦੇਖਭਾਲ ਇਕਾਈ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਜਦੋੰ ਰੇਚਲ ਯਾਰਕ ਯੂਨੀਵਰਸਿਟੀ ਵਿੱਚ ਆਪਣੇ ਅਪਾਰਟਮੈੰਟ ਨੇੜਿਓੰ ਜਾ ਰਹੀ ਸੀ, ਤਾਂ ਇੱਕ ਅਣਪਛਾਤੇ ਨੇ ਉਸ ਨਾਲ ਕੁੱਟਮਾਰ ਕੀਤੀ।

- Advertisement -

ਇਸ ਮਾਮਲੇ ‘ਤੇ ਨੋਟਿਸ ਲੈਂਦਿਆਂ ਵਿਦੇਸ਼ੀ ਮੰਤਰੀ ਐੱਸ.ਜੈਸ਼ੰਕਰ ਨੇ ਟਵੀਟ ਕਰਦੇ ਲਿਖਿਆ ਭਾਰਤੀ ਵਿਦਿਆਰਥਣ ‘ਤੇ ਹਮਲੇ ਵਾਰੇ ਜਾਣਕਾਰੀ ਮਿਲਣ ਤੋਂ ਬਾਅਦ ਡੂੰਘਾ ਝੱਟਕਾ ਲਗਿਆ। ਵਿਦੇਸ਼ੀ ਮੰਤਰਾਲੇ ਦੇ ਅਧਿਕਾਰੀਆਂ ਨੂੰ ਉਸ ਦੇ ਪਰਿਵਾਰ ਨੂੰ ਵੀਜ਼ਾ ਦਵਾਉਣ ਵਿੱਚ ਸਹਾਇਤਾ ਕਰਨ ਲਈ ਕਹਿ ਦਿੱਤਾ ਗਿਆ ਹੈ। ਜੈਸ਼ੰਕਰ ਨੇ ਇੱਕ ਟਵੀਟ ਵਿੱਚ ਨੰਬਰ ਜਾਰੀ ਕਰ ਲਿਖਿਆ ਪਰਿਵਾਰ ਦੇ ਮੈਂਬਰ ਤੁਰੰਤ ਸਾਡੇ ਨਾਲ+ 91 9873983884 ਤੇ ਸੰਪਰਕ ਕਰ ਸਕਦੇ ਹਨ।

ਟੋਰਾਂਟੋ ਪੁਲਿਸ ਮੁਤਾਬਕ ਇਹ ਹਮਲਾ ਬੁੱਧਵਾਰ ਸਵੇਰੇ 10 ਕੁ ਵਜੇ ਦੇ ਲਗਭਗ ਅਸਿਨਬਿਓਨ ਰੋਡ ਦੇ ਕੋਲ ਵਾਪਰਿਆ।
ਜਿਸ ਤੋਂ ਬਾਅਦ ਰੇਚਲ ਐਲਬਰਟ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਦਾ ਪਤਾ ਲਗਾਉਣ ਲਈ ਲੋਕਾਂ ਤੋਂ ਸਹਾਇਤਾ ਮੰਗੀ ਹੈ।

ਉਥੇ ਹੀ ਪੀਡ਼ਤਾ ਰੇਚਲ ਅੈਲਬਰਟ ਦੇ ਪਿਤਾ ਅਲਬਰਟ ਰਾਜਕੁਮਾਰ ਨੇ ਦੱਸਿਆ ਕਿ ਸਾਨੂੰ ਕੈਨੇਡਾ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸਾਡੀ ਧੀ ਨਾਲ ਟੋਰਾਂਟੋ ਵਿੱਚ ਕੁੱਟਮਾਰ ਕੀਤੀ ਗਈ ਹੈ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਆਪਣੀ ਧੀ ਕੋਲ ਪਹੁੰਚ ਸਕੀਏ।

Share this Article
Leave a comment