ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਬੀਤੇ ਬੁੱਧਵਾਰ 100 ਯਾਤਰੀ ਰੇਲ ਗੱਡੀਆਂ ਦੀ ਸੂਚੀ ਜਾਰੀ ਕੀਤੀ। ਇਹ ਰੇਲ ਗੱਡੀਆਂ 1 ਜੂਨ ਤੋਂ ਚੱਲਣਗੀਆਂ। ਭਾਰਤੀ ਰੇਲਵੇ ਨੇ ਦੁਰਾਂਤੋ, ਸੰਪ੍ਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਵਰਗੀਆਂ ਮਸ਼ਹੂਰ ਰੇਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਜਾਰੀ ਕੀਤੇ ਆਪਣੇ ਇਕ ਬਿਆਨ ਕਿਹਾ ਕਿ ਇਹ ਰੇਲ ਗੱਡੀਆਂ ਪੂਰੀ ਤਰ੍ਹਾਂ ਏਅਰਕੰਡੀਸ਼ਨਡ ਹੋਣਗੀਆਂ। ਬੀਤੇ ਬੁੱਧਵਾਰ ਰੇਲਵੇ ਨੇ ਆਪਣੇ ਨਵੇਂ ਬਿਆਨ ‘ਚ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਵਿੱਚ ਏਸੀ ਅਤੇ ਨਾਨ-ਏਸੀ ਦੋਵੇਂ ਕੋਚ ਹੋਣਗੇ ਜੋ ਪੂਰੀ ਤਰ੍ਹਾਂ ਰਾਖਵੇਂ ਹੋਣਗੇ।
ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਕਿਹਾ ਕਿ ਆਮ ਸ਼੍ਰੇਣੀ ਵਾਲੇ ਕੋਚ ਵੀ ਪੂਰੀ ਬੈਠਣ ਲਈ ਰਾਖਵੇਂ ਹੋਣਗੇ। ਇਨ੍ਹਾਂ ਰੇਲ ਗੱਡੀਆਂ ਵਿਚ ਕਿਸੇ ਵੀ ਕੋਚ ਨੂੰ ਰਾਖਵਾ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਰੇਲ ਗੱਡੀਆਂ ਦਾ ਕਿਰਾਇਆ ਵੀ ਆਮ ਹੋਵੇਗਾ। ਰਾਖਵੇਂ ਜਨਰਲ ਕੋਚ ਲਈ, ਦੂਜੀ ਸ਼੍ਰੇਣੀ ਦੀ ਬੈਠਣ ਵਾਲੀ ਸੀਟ ਲਈ ਉਚਿੱਤ ਕਿਰਾਇਆ ਵਸੂਲੀਆ ਜਾਵੇਗਾ। ਰੇਲਵੇ ਨੇ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਵਿਚ ਸਾਰੇ ਯਾਤਰੀਆਂ ਨੂੰ ਸੀਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਟਰੇਨਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਅਤੇੇ ਈ-ਟਿਕਟਾਂ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਤੋਂ ਹੀ ਜਾਰੀ ਕੀਤੀਆਂ ਜਾਣਗੀਆਂ। ਰਿਜ਼ਰਵੇਸ਼ਨ ਸੈਂਟਰਾਂ ਜਾਂ ਰੇਲਵੇ ਸਟੇਸ਼ਨਾਂ ਤੋਂ ਇਨ੍ਹਾਂ ਲਈ ਕੋਈ ਟਿਕਟ ਜਾਰੀ ਨਹੀਂ ਕੀਤੀ ਜਾਵੇਗੀ।
ਭਾਰਤੀ ਰੇਲਵੇ ਨੇ ਕਿਹਾ ਕਿ ਯਾਰੀਆਂ ਲਈ ਰਾਖਵਾਂਕਰਨ ਦੀ ਮਿਆਦ ਵੱਧ ਤੋਂ ਵੱਧ 30 ਦਿਨ ਹੋਵੇਗੀ ਅਤੇ ਮੌਜੂਦਾ ਨਿਯਮਾਂ ਤਹਿਤ ਆਰਏਸੀ ਅਤੇ ਉਡੀਕ ਸੂਚੀ ਬਣਾਈ ਜਾਵੇਗੀ। ਹਾਲਾਂਕਿ, ਉਡੀਕ ਸੂਚੀ ਵਾਲੇ ਟਿਕਟ ਧਾਰਕਾਂ ਨੂੰ ਰੇਲ ਗੱਡੀ ਵਿਚ ਚੜ੍ਹਨ ਦੀ ਆਗਿਆ ਨਹੀਂ ਹੋਵੇਗੀ। ਰੇਲਵੇ ਨੇ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਲਈ ਕੋਈ ਅਣ-ਰਾਖਵੀਆਂ ਟਿਕਟਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਰੇਲਗੱਡੀ ਦੀ ਯਾਤਰਾ ਕਰਨ ਤੋਂ ਬਾਅਦ ਕੋਈ ਟਿਕਟ ਦਿੱਤੀ ਜਾਵੇਗੀ।