ਵਾਸ਼ਿੰਗਟਨ :- ਓਬਾਮਾ ਪ੍ਰਸ਼ਾਸਨ ਦੌਰਾਨ ਜਸਟਿਸ ਡਿਪਾਰਟਮੈਂਟ ’ਚ ਆਪਣੀ ਸੇਵਾ ਦੇ ਚੁੱਕੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ’ਤੇ ਅਮਰੀਕੀ ਸੀਨੇਟ ’ਚ ਸਥਾਨਕ ਸਮੇਂ ਅਨੁਸਾਰ ਬੀਤੇ ਬੁੱਧਵਾਰ ਨੂੰ ਮੋਹਰ ਲਗਾਈ ਗਈ ਹੈ।
ਦੱਸ ਦਈਏ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਹੋਣ ਦਾ ਸਨਮਾਨ ਵੀ ਵਨੀਤਾ ਨੂੰ ਹੀ ਮਿਲਿਆ ਹੈ। ਸੀਐੱਨਐੱਨ ਅਨੁਸਾਰ ਵਨੀਤਾ ਗੁਪਤਾ ਦੇ ਨਾਂ ’ਤੇ ਸੀਨੇਟ ’ਚ ਵੋਟਿੰਗ ਹੋਈ ਤੇ 51-49 ਦੇ ਅੰਤਰ ਨਾਲ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਮਿਲੀ ਹੈ।
Republican Lisa Murkowski ਨੇ ਬਾਇਡਨ ਦੇ ਉਮੀਦਵਾਰ ਦੇ ਪੱਖ ’ਚ ਆਪਣਾ ਵੋਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨੂੰ ਅਜਿਹਾ ਲਗਦਾ ਹੈ ਕਿ ਵਨੀਤਾ ਗੁਪਤਾ ਨਿੱਜੀ ਤੌਰ ’ਤੇ ਬੇਇਨਸਾਫੀ ਵਿਰੁੱਧ ਲੜਨ ਲਈ ਵਚਨਬੱਧ ਰਹੀ ਹੈ।
ਇਸਤੋਂ ਇਲਾਵਾ ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਉਨ੍ਹਾਂ ਨੇ ‘ਬਹੁਤ ਹੀ ਕੁਸ਼ਲ ਤੇ ਸਤਿਕਾਰਯੋਗ’ ਭਾਰਤੀ ਮੂਲ ਦੀ ਵਕੀਲ ਵਨੀਤਾ ਗੁਪਤਾ ਦੇ ਨਾਂ ਨਾਲ ਜਾਣਿਆ ਹੈ, ਜਿਨ੍ਹਾਂ ਨੇ ਆਪਣਾ ਪੂਰਾ ਕਰੀਅਰ ਸਮਾਨਤਾ ਤੇ ਨਿਆਂ ਦੀ ਲੜਾਈ ’ਚ ਲਗਾਇਆ ਹੈ।