ਭਾਰਤੀ ਮੂਲ ਦੀ ਅਧਿਆਪਕਾ ਬੈਰੋਨੈਸ ਸ਼੍ਰੀਲਾ ਫਲੇਥਰ ਦਾ ਹੋਇਆ ਦੇਹਾਂਤ

Rajneet Kaur
2 Min Read

ਲੰਡਨ: ਬਰਤਾਨੀਆ ਵਿੱਚ ਭਾਰਤੀ ਮੂਲ ਦੀ ਮਸ਼ਹੂਰ ਅਧਿਆਪਕਾ ਅਤੇ ਸਿਆਸਤਦਾਨ ਬੈਰੋਨੈਸ ਸ਼੍ਰੀਲਾ ਫਲੈਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਉਮਰ ਨਾਲ ਸਬੰਧਿਤ ਬਿਮਾਰੀਆਂ ਕਾਰਨ ਹੋਈ ਹੈ। ਉਨ੍ਹਾਂ ਦੇ ਪੁੱਤਰਾਂ ਮਾਰਕਸ ਅਤੇ ਪਾਲ ਫਲੇਥਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੈਰੋਨੈੱਸ ਬ੍ਰਿਟਿਸ਼ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਜ਼ ‘ਚ ਖੂਬਸੂਰਤ ਸਾੜੀਆਂ ਪਹਿਨਣ ਲਈ ਮਸ਼ਹੂਰ ਸੀ।

ਫਲੈਦਰ ਨੂੰ ਪਹਿਲੀ ਵਾਰ ਬਰਤਾਨੀਆ ਵਿੱਚ ਕਈ ਉੱਚ ਅਹੁਦਿਆਂ ’ਤੇ ਕਾਬਜ਼ ਹੋਣ ਦਾ ਮਾਣ ਵੀ ਹਾਸਿਲ ਹੈ। ਪਹਿਲੀ ਏਸ਼ੀਅਨ ਵੂਮੈਨ ਜਸਟਿਸ ਆਫ਼ ਦਾ ਪੀਸ (ਯੂਕੇ ਏਸ਼ੀਅਨ ਵੂਮੈਨ ਜਸਟਿਸ ਆਫ਼ ਦਾ ਪੀਸ) ਹੋਣ ਤੋਂ ਇਲਾਵਾ ਫਲੇਡਰ ਮੇਅਰ ਅਤੇ ਬੈਰੋਨੈਸ ਵੀ ਰਹਿ ਚੁੱਕੀ ਹੈ। ਉਹ ਔਰਤਾਂ ਅਤੇ ਕੁੜੀਆਂ ਦੇ ਹੱਕਾਂ ਲਈ ਡੂੰਘੀ ਲੜਾਈ ਲੜਦੀ ਰਹੀ। ਬੈਰੋਨੈਸ ਇੱਕ ਅਧਿਆਪਕ ਦੇ ਨਾਲ-ਨਾਲ ਇੱਕ ਰਾਜਨੇਤਾ ਵੀ ਸੀ।

ਰਾਸ਼ਟਰਮੰਡਲ ਦੇਸ਼ਾਂ ਦੇ ਲਗਭਗ ਪੰਜ ਲੱਖ ਗੈਰ-ਗੋਰੇ ਸੈਨਿਕਾਂ ਦੀ ਯਾਦ ਵਿਚ ਕੇਂਦਰੀ ਲੰਡਨ ਵਿਚ ਮੈਮੋਰੀਅਲ ਗੇਟਸ ਦੀ ਸਥਾਪਨਾ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ ਜਾਵੇਗਾ।ਮੈਮੋਰੀਅਲ ਗੇਟਸ ਕੌਂਸਲ ਦੇ ਚੇਅਰਮੈਨ ਲਾਰਡ ਕਰਨ ਬਿਲੀਮੋਰੀਆ ਨੇ ਬੈਰੋਨੇਸ ਫਲੈਦਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਫਲੈਦਰ ਨੂੰ ਇੱਕ ਡ੍ਰਾਈਵਿੰਗ ਫੋਰਸ ਦੱਸਿਆ ਅਤੇ ਕਿਹਾ ਕਿ ਉਸ ਨੇ ਕਈ ਪੱਖਪਾਤ ਤੋੜੇ। ਉਹ ਇੱਕ ਦੂਜੇ ਨੂੰ 30 ਸਾਲਾਂ ਤੋਂ ਜਾਣਦੇ ਸਨ। ਬਿਲੀਮੋਰੀਆ ਦੇ ਅਨੁਸਾਰ, ਸ਼੍ਰੀਲਾ ਨੂੰ ਹਮੇਸ਼ਾ ਭਾਰਤੀ ਅਤੇ ਏਸ਼ੀਆਈ ਹੋਣ ‘ਤੇ ਮਾਣ ਸੀ। ਉਸਨੇ ਬਹੁਤ ਸਾਰੇ ਲੋਕਾਂ ਲਈ ਰਾਹ ਪੱਧਰਾ ਕੀਤਾ। ਉਸ ਨੂੰ ਉਨ੍ਹਾਂ ਸਾਰਿਆਂ ਦੁਆਰਾ ਬਹੁਤ ਯਾਦ ਕੀਤਾ ਜਾਵੇਗਾ ਜੋ ਉਸ ਨੂੰ ਜਾਣਦੇ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment