ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੇ ਮਾਲਕ ਨਾਲ 12 ਕਰੋੜ ਰੁਪਏ ਤੋਂ ਜ਼ਿਆਦਾ ਰੁਪਏ ਦੀ ਧੋਖਾਧੜੀ ਮਾਮਲੇ ‘ਚ ਕੋਰਟ ਨੇ ਦੋਸ਼ੀ ਠਹਿਰਾਇਆ ਹੈ। ਮੈਰੀਲੈਂਡ ਦੇ ਸਰਕਾਰੀ ਵਕੀਲ ਤੇ ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ 66 ਸਾਲਾ ਰਾਕੇਸ਼ ਕੌਸ਼ਲ ਨੂੰ ਪਿਛਲੇ ਹਫਤੇ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਧੋਖਾਧੜੀ ਦੇ ਦੋਸ਼ ‘ਚ ਹਿਰਾਸਤ ‘ਚ ਲਏ ਗਏ ਰਾਕੇਸ਼ ਕੌਸ਼ਲ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕੌਸ਼ਲ ਨੂੰ ਅਗਸਤ 2015 ਤੇ ਜਨਵਰੀ 2017 ਦੇ ਵਿੱਚ ਇੱਕ ਕੰਪਨੀ ਵੱਲੋਂ ਨਿਯੁਕਤ ਕੀਤਾ ਗਿਆ ਸੀ ਜੋ ਮੁੱਖ ਰੂਪ ਨਾਲ ਸਮੂਹ ਸਰਕਾਰੀ ਏਜੰਸੀਆਂ ਨੂੰ ਉਸਾਰੀ ਅਤੇ ਡਿਜ਼ਾਈਨ ਸੇਵਾਵਾਂ ਦਿੰਦੀਆਂ ਸਨ। ਕੰਪਨੀ ਦਾ ਮੁੱਖ ਹੈਡਕੁਆਟਰ ਮੈਰੀਲੈਂਡ ਵਿੱਚ ਸਥਿਤ ਹੈ ਤੇ ਇਵਾਨ ਵਿਕਟਰ ਥਰਾਨ, ਡਿਕਰਸਨ ਅਤੇ ਬੇਲਸਵਿਲੇ, ਮੈਰੀਲੈਂਡ ਵਿੱਚ ਕੰਮ ਕਰਨ ਵਾਲੀ ਤਿੰਨ ਉਸਾਰੀ ਕੰਪਨੀਆਂ ਦੇ ਮਾਲਿਕ ਤੇ ਪ੍ਰਧਾਨ ਸਨ।
66 ਸਾਲਾ ਕੌਸ਼ਲ ਨੇ ਕਬੂਲਿਆ ਕਿ ਉਨ੍ਹਾਂ ਨੇ ਥਰਾਨ ਦੇ ਨਾਲ ਮਿਲਕੇ ਤਿੰਨ ਥਰਾਨ ਕੰਪਨੀਆਂ ਦੁਆਰਾ ਕਹੀ ਤੌਰ ਉੱਤੇ ਕੀਤੇ ਗਏ ਕੰਮ ਲਈ ਫਰਜ਼ੀ ਭੁਗਤਾਨ ਕਰਕੇ ਮੈਰੀਲੈਂਡ ਸਥਿਤ ਕੰਪਨੀ ਨੂੰ ਧੋਖਾ ਦੇਣ ਦੀ ਸਾਜਿਸ਼ ਰਚੀ, ਜਿਸਦੀ ਖੁਦ ਕੌਸ਼ਲ ਨੇ ਸਮੀਖਿਆ ਕੀਤੀ ਤੇ ਮਨਜ਼ੂਰੀ ਵੀ ਦਿੱਤੀ ਸੀ।
ਉੱਥੇ ਸਰਕਾਰੀ ਵਕੀਲ ਨੇ ਕਿਹਾ ਕਿ ਕੌਸ਼ਲ ਨੇ ਕੁੱਲ 650 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਇੱਕ ਨਿੱਜੀ ਬੈਂਕ ਖਾਤੇ ਨਾਲ ਭਾਰਤ ‘ਚ ਇੱਕ ਖਾਤੇ ਵਿੱਚ ਪੈਸੇ ਭੇਜੇ ਗਏ ਜਿੱਥੇ ਇੱਕ ਹੋਰ ਵਿਅਕਤੀ ਵੀ ਧੋਖਾਧੜੀ ‘ਚ ਸ਼ਾਮਲ ਸੀ ।