Home / ਪਰਵਾਸੀ-ਖ਼ਬਰਾਂ / ਇਟਲੀ ਦੀ ਯੂਨੀਵਰਸਿਟੀ ’ਚ ਪੰਜਾਬੀ ਵਿਦਿਆਰਥੀ ਨੇ ਕੀਤਾ ਟੌਪ

ਇਟਲੀ ਦੀ ਯੂਨੀਵਰਸਿਟੀ ’ਚ ਪੰਜਾਬੀ ਵਿਦਿਆਰਥੀ ਨੇ ਕੀਤਾ ਟੌਪ

ਇਟਲੀ : ਇਟਲੀ ‘ਚ ਪੰਜਾਬੀ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਯੂਨੀਵਰਸਿਟੀ ‘ਚੋਂ ਟਾਪ ਕਰਕੇ ਮਾਸਟਰ ਡਿਗਰੀ ‘ਚੋਂ ਪਹਿਲਾ ਸਥਾਨ ਹਾਸਲ ਕੀਤਾ।

ਇਟਲੀ ਦੇ ਸ਼ਹਿਰ ਵਿਚੈਂਸਾ ਨੇੜ੍ਹੇ ਬਾਸਾਨੋ ਵਿਖੇ ਰਹਿਣ ਵਾਲੇ ਇਸ ਨੌਜਵਾਨ ਨੇ ਯੂਨੀਵਰਸਿਟੀ ਆਫ ਪਾਦੋਵਾ ਤੋਂ ਫਿਜ਼ਿਕਸ ਦੇ ਵਿਸ਼ੇ `ਚ ਮਾਸਟਰ ਡਿਗਰੀ ਪੂਰੀ ਕਰਦਿਆਂ 110 ‘ਚੋਂ 110 ਅੰਕ ਪ੍ਰਾਪਤ ਕੀਤੇ ਹਨ।

ਹਰਮਨਪ੍ਰੀਤ ਸਿੰਘ ਪਿੰਡ ਬੁਢਿਆਣਾ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ। ਹਰਮਨਪ੍ਰੀਤ ਦੇ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਹਰਮਨਪ੍ਰੀਤ ਸ਼ੁਰੂ ਤੋਂ ਹੀ ਪੜਾਈ ‘ਚ ਕਾਫੀ ਹੁਸ਼ਿਆਰ ਹੈ। ਅਗਲੇਰੀ ਵਿੱਦਿਆ ਲਈ ਹੁਣ ਉਹ ਇਟਲੀ ਦੀ ਤਰੀਏਸਟੋ ਵਿਖੇ ਸਥਿਤ ਸੀਜਾ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕਰੇਗਾ।

ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਵਿੱਦਿਆ ਦੇ ਖੇਤਰ ‘ਚ ਆਪਣੇ ਮਾਤਾ-ਪਿਤਾ ਦੀ ਸੁਚੱਜੀ ਸੇਧ ਦੇ ਨਾਲ-ਨਾਲ ਦਾਦਾ ਜੀ ਕੋਲੋਂ ਵੀ ਢੁੱਕਵੀਂ ਪ੍ਰੇਰਨਾ ਮਿਲੀ।

Check Also

ਅਮਰੀਕਾ ਦੇ ਸਿਨਸਿਨਾਟੀ ਵਿਖੇ ਗੁਰਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਓਹਾਇਓ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੂਰਬ ਅਮਰੀਕਾ ਦੇ ਸੂਬੇ …

Leave a Reply

Your email address will not be published. Required fields are marked *