ਨਿਊਯਾਰਕ: ਕੋਵਿਡ-19 ਵਾਇਰਸ ਦੇ ਮਰੀਜ਼ਾਂ ਦੀ ਇਲਾਜ਼ ਕਰਦੇ ਹੋਏ ਦੁਨੀਆ ਭਰ ਵਿੱਚ ਕਈ ਡਾਕਟਰ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸੇ ਤਹਿਤ ਅਮਰੀਕਾ ‘ਚ ਭਾਰਤੀ ਮੂਲ ਦੇ ਇੱਕ ਹੋਰ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਆਈ ਹੈ। ਅਮੇਰੀਕਨ ਫਿਜੀਸ਼ਿਅਨਸ ਆਫ ਇੰਡੀਅਨ ਓਰਿਜਿਨ ( ਏਏਪੀਆਈ ) ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਏਏਪੀਆਈ ਦੇ ਮੀਡਿਆ ਕੋਆਰਡੀਨੇਟਰ ਅਜੈ ਘੋਸ਼ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸੁਧੀਰ ਐੱਸ ਚੌਹਾਨ ਕੋਵਿਡ-19 ਨਾਲ ਸੰਕਰਮਿਤ ਪਾਏ ਗਏ ਸਨ ਅਤੇ ਪਿਛਲੇ ਕੁੱਝ ਹਫ਼ਤੇ ਤੋਂ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੀ 19 ਮਈ ਨੂੰ ਇਸ ਬਿਮਾਰੀ ਨਾਲ ਮੌਤ ਹੋ ਗਈ।
ਚੌਹਾਨ ਨਿਊਯਾਰਕ ਦੇ ਜਮੈਕਾ ਹਸਪਤਾਲ ਵਿੱਚ ਇੰਟਰਨੈਸ਼ਨਲ ਮੈਡਿਸਿਨ ਫਿਜਿਸ਼ਿਅਨ ਅਤੇ ਐਸੋਸਿਏਟ ਪ੍ਰੋਗਰਾਮ ਡਾਇਰੈਕਟਰ ਆਈਐਮ ਰੇਜੀਡੇਂਸੀ ਪ੍ਰੋਗਰਾਮ ਸਨ।
ਏਏਪੀਆਈ ਅਨੁਸਾਰ ਉਨ੍ਹਾਂ ਦੀ ਧੀ ਸਨੇਹ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਹੋਵੇਗੀ।