BIG NEWS : ਦੁਬਈ ਵਿੱਚ ਇੱਕ ਭਾਰਤੀ ਦਾ ਲੱਗਿਆ ਜੈਕਪਾਟ, ਜਿੱਤੇ 40 ਕਰੋੜ

TeamGlobalPunjab
3 Min Read

ਦੁਬਈ : ‘ਰੱਬ ਜਦੋਂ ਦਿੰਦਾ ਹੈਂ ਤਾਂ ਛੱਪਰ ਫਾੜ ਕੇ ਦਿੰਦਾ ਹੈ, ਇਹ‌ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ। ਇਹ ਕਹਾਵਤ ਸਟੀਕ ਬੈਠੀ ਹੈ ਦੁਬਈ ਵਿੱਚ ਨੌਕਰੀ ਕਰ ਰਹੇ ਭਾਰਤੀ ਨਾਗਰਿਕ ਰੈਣਜਿਥ ਸੋਮਾਰਾਜਨ ‘ਤੇ।

ਸੰਯੁਕਤ ਅਰਬ ਅਮੀਰਾਤ ਵਿਚ ਇਕ ਲਾਟਰੀ (ਰੈਫਲ) ਡਰਾਅ ਦੌਰਾਨ ਇਸ ਭਾਰਤੀ ਵਿਅਕਤੀ ਤੇ ਉਸ ਦੇ ਵੱਖ-ਵੱਖ ਦੇਸ਼ਾਂ ਤੋਂ 9 ਸਹਿਯੋਗੀਆਂ ਨੇ 20 ਮਿਲੀਅਨ ਦਰਹਾਮ (ਕਰੀਬ 40 ਕਰੋੜ) ਦਾ ਜੈਕਪਾਟ ਜਿੱਤਿਆ ਹੈ। ਰੈਣਜਿਥ ਸੋਮਾਰਾਜਨ ਨਾਂਅ ਦਾ ਕੇਰਲਾ ਨਾਲ ਸਬੰਧਿਤ ਇਹ ਭਾਰਤੀ ਨਾਗਰਿਕ ਅਬੂਧਾਬੀ ਵਿਚ ਡਰਾਈਵਰ ਵਜੋਂ ਕੰਮ ਕਰਦਾ ਹੈ ਤੇ ਪਿਛਲੇ 3 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਿਹਾ ਹੈ। ਇਸ ਦੇ ਬਾਕੀ 9 ਸਹਿਯੋਗੀ ਭਾਰਤ, ਪਾਕਿਸਤਾਨ, ਨੇਪਾਲ ਤੇ ਬੰਗਲਾਦੇਸ਼ ਤੋਂ ਸਬੰਧਿਤ ਹਨ। ਇਨ੍ਹਾਂ ਸਾਰਿਆਂ ਨੇ 100-100 ਦਰਹਾਮ ਦਾ ਹਿੱਸਾ ਪਾ ਕੇ ਇਹ ਲਾਟਰੀ ਟਿਕਟ ਸੋਮਾਰਾਜਨ ਦੇ ਨਾਂਅ ‘ਤੇ ਖ਼ਰੀਦਿਆ ਸੀ।

38 ਸਾਲਾਂ ਦੇ ਰੈਣਜਿਥ ਸੋਮਾਰਾਜਨ ਜੋ 13 ਸਾਲ ਪਹਿਲਾਂ ਦੁਬਈ ਚਲਾ ਗਿਆ ਸੀ । ਉਹ ਹੁਣ ਆਪਣੀ ਜਿੱਤ ਦੀ ਰਕਮ ਉਨ੍ਹਾਂ ਨੌਂ ਦੋਸਤਾਂ ਨਾਲ ਬਰਾਬਰ ਸਾਂਝੀ ਕਰੇਗਾ ਜਿਨ੍ਹਾਂ ਨੇ ਉਸ ਨਾਲ 500 ਦਿਰਹਮ ਦੀ ਟਿਕਟ ਖਰੀਦੀ ਸੀ ।

- Advertisement -

(ਲਾਟਰੀ ਜਿੱਤਣ ਵਾਲਾ ਰੈਣਜਿਥ ਸੋਮਾਰਾਜਨ ਆਪਣੇ ਪੁੱਤਰ ਨਾਲ)

ਆਪਣੀ ਰਕਮ ਬਾਰੇ ਉਸ ਨੇ ਕਿਹਾ ਕਿ ਉਹ ਇਹ ਪੈਸਾ ਉਸ ਦੇ ਅੱਠ ਸਾਲ ਦੇ ਬੇਟੇ ਨਿਰੰਜਨ ਅਤੇ ਪਤਨੀ ਅਤੇ ਭੈਣਾਂ ਲਈ ਦੇਸ਼ ਵਿਚ ਭੇਜੇਗਾ।

ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਰੈਣਜਿਥ ਸੋਮਾਰਾਜਨ ਨੇ ਕਿਹਾ,“ਅਸੀਂ ਹਾਲੇ ਵੀ ਯਕੀਨ ਨਹੀਂ ਕਰ ਪਾ ਰਹੇ ਕਿ ਐਨੀ ਵੱਡੀ ਰਾਸ਼ੀ ਅਸੀਂ ਜਿੱਤ ਚੁੱਕੇ ਹਾਂ । ਅਸਲ ਵਿੱਚ ਫੈਸਲਾ ਨਹੀਂ ਕੀਤਾ ਹੈ ਕਿ ਅਸੀਂ ਪੈਸੇ ਨਾਲ ਕੀ ਕਰਾਂਗੇ, ਪਰ ਮੈਨੂੰ ਪਤਾ ਹੈ ਕਿ ਇਹ ਮੇਰੇ ਪਰਿਵਾਰ, ਕੇਰਲਾ ਵਿੱਚ ਰਹਿਣ ਵਾਲੀਆਂ ਮੇਰੀਆਂ ਭੈਣਾਂ, ਭਾਰਤ ਵਿੱਚ ਜ਼ਮੀਨ ਖਰੀਦਣ ਵਿੱਚ ਮੇਰੀ ਮਦਦ ਕਰੇਗਾ ।” ਇਸਦੇ ਨਾਲ ਹੀ ਉਸਨੇ ਕਿਹਾ ਕਿ ਉਹ ਦੁਬਈ ਵਿਚ ਇਕ ਨਵੇਂ ਕਾਰੋਬਾਰ ਲਈ ਇਕ ਦੋਸਤ ਨਾਲ ਭਾਈਵਾਲੀ ਕਰ ਸਕਦਾ ਹੈ।

ਕੋਰੋਨਾ ਸੰਕਟ ਕਾਰਨ ਦੁਬਈ ਵਿਚ ਪੇਸ਼ ਆਈਆਂ ਮੁਸ਼ਕਲਾਂ ਬਾਰੇ ਉਸਨੇ ਕਿਹਾ ਕਿ, ‘ਸਾਡੀ ਜ਼ਿੰਦਗੀ ਉਦੋਂ ਠੀਕ ਸੀ ਜਦੋਂ ਮੈਂ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਪਰ ਫਿਰ ਜਦੋਂ ਮਹਾਂਮਾਰੀ ਫੈਲ ਗਈ,ਇਹ ਥੋੜ੍ਹੀ ਜਿਹੀ ਅਸਥਿਰ ਹੋ ਗਈ। ਸਾਡੇ ਦਫਤਰ ਕੁਝ ਸਮੇਂ ਲਈ ਬੰਦ ਰਹੇ ਅਤੇ ਸਾਨੂੰ ਤਨਖਾਹ ਨਹੀਂ ਮਿਲੀ, ਇਸ ਲਈ ਉਦੋਂ ਬਹੁਤ ਮੁਸ਼ਕਲ ਸੀ। “

Share this Article
Leave a comment