ਸਿੰਗਾਪੁਰ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 8 ਸਾਲ ਦੀ ਸਜ਼ਾ

TeamGlobalPunjab
1 Min Read

ਸਿੰਗਾਪੁਰ : ਸਿੰਗਾਪੁਰ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸਿੰਗਾਪੁਰ ‘ਚ ਕਿਸੇ ’ਤੇ ਹਮਲਾ ਕਰਨ ਦੇ ਲਈ ਹਥਿਆਰਾਂ ਦੀ ਸਪਲਾਈ ਕਰਨ ਦੇ ਜੁਰਮ ‘ਚ 8 ਸਾਲ ਦੀ ਸਜ਼ਾ ਸੁਣਾਈ ਹੈ। ਇਸ ਅਪਰਾਧ ਦੇ ਲਈ ਉਸ ਨੂੰ 24 ਬੈਂਤ ਵੀ ਲਗਾਏ ਜਾਣਗੇ। ਇਹ ਮਾਮਲਾ 2018 ਵਿਚ ਸਿੰਗਾਪੁਰ ’ਚ ਹੋਈ ਹਿੰਸਾ ਦੀ ਗੰਭੀਰ ਘਟਨਾ ਨਾਲ ਜੁੜਿਆ ਹੈ।

ਰਿਪੋਰਟਾਂ ਮੁਤਾਬਕ 26 ਸਾਲਾ ਅਰਜੁਨ ਰੇਤਨਾਵੇਲੁ ਨੂੰ ਜ਼ਮਾਨਤ ਦੌਰਾਨ ਮੁੜ ਅਪਰਾਧ ਕਰਨ ਦੇ ਲਈ ਸਜ਼ਾ ਸੁਣਾਈ ਗਈ ਹੈ। ਅਰਜੁਨ ਨੂੰ ਅਦਾਲਤ ਵਲੋਂ ਖ਼ਤਰਨਾਕ ਹਥਿਆਰਾਂ ਨਾਲ ਦੰਗਾ ਕਰਨ, ਗੈਰ ਕਾਨੂੰਨੀ ਢੰਗ ਨਾਲ ਇਕੱਠੀ ਭੀੜ ਦਾ ਹਿੱਸਾ ਹੋਣ, ਜਨਤਕ ਥਾਵਾਂ ’ਤੇ ਹਥਿਆਰ ਲੈ ਜਾਣ, ਗੰਭੀਰ ਸੱਟ ਪਹੁੰਚਾਉਣ ਅਤੇ ਸਰਕਾਰੀ ਅਧਿਕਾਰੀ ’ਤੇ ਹਮਲਾ ਕਰਨ ਸਣੇ ਕਈ ਦੋਸ਼ਾਂ ਦੇ ਲਈ ਦੋਸ਼ੀ ਠਹਿਰਾਇਆ ਗਿਆ।

ਸਿੰਗਾਪੁਰ ਵਿਚ ਸੁਧਾਰਾਤਮਕ ਟਰੇਨਿੰਗ ਸਜ਼ਾ ਦਾ ਇੱਕ ਜ਼ਿਆਦਾ ਗੰਭੀਰ ਰੂਪ ਹੈ। ਜਦ ਇੱਕ ਅਦਾਲਤ ਨੂੰ ਪਤਾ ਚਲਦਾ ਹੈ ਕਿ ਇੱਕ ਅਪਰਾਧੀ ਨੂੰ ਪੁਖਤਾ ਮਿਆਦ ਦੇ ਲਈ ਸੁਧਾਰਾਤਮਕ ਟਰੇਨਿੰਗ ਦੀ ਜ਼ਰੂਰਤ ਹੈ ਤਾਂ ਉਹ ਇਸ ਤਰ੍ਹਾਂ ਦੀ ਸਜ਼ਾ ਸੁਣਾਉਂਦੀ ਹੈ। ਇਹ ਆਮ ਤੌਰ ’ਤੇ ਪੰਜ ਸਾਲ ਤੋਂ ਲੈ ਕੇ 14 ਸਾਲ ਦੀ ਹੁੰਦੀ ਹੈ।

Share this Article
Leave a comment