ਲੰਦਨ : ਬ੍ਰਿਟੇਨ ਦੀ ਸਾਊਥਵਾਰਕ ਕਰਾਊਨ ਕੋਰਟ ਨੇ ਮਹਿਲਾ ਨਾਲ ਜ਼ਬਰ-ਜਨਾਹ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ ਸੁਣਾਈ ਹੈ। 34 ਸਾਲਾ ਚਿਨਮਯ ਪਟੇਲ ਨੂੰ ਅਦਾਲਤ ਨੇ ਬੀਤੇ ਸਾਲ ਦੋਸ਼ੀ ਪਾਏ ਜਾਣ ਤੋਂ ਬਾਅਦ ਇਸ ਹਫਤੇ 9 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਮੈਟਰੋਪੋਲੀਟਨ ਸੈਫਾਇਰ ਯੂਨਿਟ ਦੇ ਡਿਟੈਕਟਿਵ ਸਾਰਜੈਂਟ ਵਿਕੀ ਪੀਅਰਸ ਨੇ ਦੱਸਿਆ ਕਿ, ‘ਪਟੇਲ ਦੀਆਂ ਹਰਕਤਾਂ ਹਿੰਸਕ ਅਤੇ ਬੇਕਾਬੂ ਸਨ ਅਤੇ ਉਸ ਦੇ ਕੰਮਾਂ ਦਾ ਪ੍ਰਭਾਵ ਆਉਣ ਵਾਲੇ ਕਈ ਸਾਲ ਤੱਕ ਉਸ ਮਹਿਲਾ ’ਤੇ ਰਹੇਗਾ, ਜਿਸ ਨਾਲ ਉਸ ਨੇ ਅਜਿਹਾ ਕੀਤਾ।’
ਅਦਾਲਤ ‘ਚ ਹੋਈ ਸੁਣਵਾਈ ਦੌਰਾਨ ਕਿਹਾ ਗਿਆ ਕਿ 3 ਫਰਵਰੀ 2017 ਨੂੰ ਪਟੇਲ ਇਕ ਮਹਿਲਾ ਨੂੰ ਮਿਲੇ, ਜਿਸ ਨਾਲ ਉਨ੍ਹਾਂ ਨੇ ਸ਼ਾਦੀ ਡੋਟ ਕੋਮ ਡੇਟਿੰਗ ਵੈਬਸਾਈਟ ਜ਼ਰੀਏ ਗੱਲਬਾਤ ਕੀਤੀ ਸੀ। ਉਹ ਲੰਡਨ ਬੇਅਸਵਾਟਰ ਇਕਾਲੇ ‘ਚ 2 ਵਾਰ ਗਏ, ਜਿੱਥੇ ਮਹਿਲਾ ਨੇ ਸਾਫ ਕਰ ਦਿੱਤਾ ਕਿ ਉਹ ਪਹਿਲੀ ਡੇਟ ’ਤੇ ਕਿੱਸ ਕਰਨਾ ਪਸੰਦ ਨਹੀਂ ਕਰਦੀ। ਇਸ ਤੋਂ ਬਾਅਦ ਉਹ ਮੱਧ ਲੰਡਨ ਦੇ ਵੈਸਟਮਿੰਸਟਰ ‘ਚ ਇਕ ਫਲੈਟ ‘ਚ ਚਲੇ ਗਏ। ਜਿਥੇ ਪਟੇਲ ਨੇ 2 ਵਾਰ ਮਹਿਲਾ ਨਾਲ ਜਬਰ-ਜਨਾਹ ਕੀਤਾ। ਚਿਨਮਯ ਪਟੇਲ ‘ਤੇ ਪਿਛਲੇ ਸਾਲ ਜ਼ਬਰ-ਜਨਾਹ ਦੇ 2 ਮਾਮਲਿਆਂ ‘ਚ ਦੋਸ਼ ਤੈਅ ਹੋਏ ਅਤੇ ਇਸ ਹਫ਼ਤੇ ਸਜ਼ਾ ਸੁਣਾਈ ਗਈ।