Home / News / ਅਮਰੀਕਾ ‘ਚ 10 ਮੋਸਟ ਵਾਂਟਿਡ ਅਪਰਾਧੀਆਂ ਦੀ ਸੂਚੀ ‘ਚ ਭਾਰਤੀ ਮੂਲ ਦਾ ਵਿਅਕਤੀ ਸ਼ਾਮਲ

ਅਮਰੀਕਾ ‘ਚ 10 ਮੋਸਟ ਵਾਂਟਿਡ ਅਪਰਾਧੀਆਂ ਦੀ ਸੂਚੀ ‘ਚ ਭਾਰਤੀ ਮੂਲ ਦਾ ਵਿਅਕਤੀ ਸ਼ਾਮਲ

ਨਿਊਯਾਰਕ: ਅਮਰੀਕਾ ਦੇ ਭਗੌੜੇ ਅਪਰਾਧੀਆਂ ਵਿਚ ਭਾਰਤੀ ਮੂਲ ਦਾ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਵੀ ਸ਼ਾਮਲ ਹੈ ਜਿਸ ਦੇ ਸਿਰ ‘ਤੇ ਐਫ਼.ਬੀ.ਆਈ. ਵੱਲੋਂ ਇਕ ਲੱਖ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਭਦਰੇਸ਼ ਕੁਮਾਰ 2015 ਵਿੱਚ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ ਸੀ।

ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਜਾਰੀ 10 ਮੁੱਖ ਭਗੋੜਿਆਂ ਦੀ ਸੂਚੀ ਵਿਚ ਦਰੇਸ਼ ਕੁਮਾਰ ਚੇਤਨਭਾਈ ਪਟੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਸ ਦੀ ਸੂਚਨਾ ਦੇਣ ਵਾਲੇ ਲਈ ਇਕ ਲੱਖ ਡਾਲਰ ਦਾ ਇਨਾਮ ਰੱਖਿਆ ਗਿਆ ਹੈੈ।

ਦੱਸ ਦੇਈਏ ਕਿ ਮੈਰੀਲੈਂਡ ਸੂਬੇ ਦੇ ਹੈਨੋਵਰ ਸ਼ਹਿਰ ਦੀ ਇਕ ਕੌਫ਼ੀ ਸ਼ੌਪ ਵਿੱਚ ਉਸ ਨੇ ਆਪਣੀ ਪਤਨੀ ਪਲਕ ਦਾ ਛੁਰਾ ਮਾਰ ਕੇ ਕਤਲ ਕਰ ਦਿਤਾ ਸੀ। ਐਫ਼.ਬੀ.ਆਈ. ਨੇ 2017 ਵਿਚ ਉਸ ਦਾ ਨਾਂ ਭਗੌੜਿਆਂ ਦੀ ਸੂਚੀ ਵਿਚ ਪਾ ਦਿਤਾ ਅਤੇ ਸੂਹ ਦੇਣ ਵਾਲੇ ਵਾਸਤੇ ਵੱਡਾ ਇਨਾਮ ਵੀ ਐਲਾਨਿਆ।

ਐਫ਼.ਬੀ.ਆਈ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਆਪਣੇ ਨਜ਼ਦੀਕੀ ਅਮਰੀਕੀ ਕੌਂਸਲੇਟ ਜਾਂ ਅੰਬੈਸੀ ਨਾਲ ਸੰਪਰਕ ਕਰੇ। ਵਾਰਦਾਤ ਵੇਲੇ ਪਟੇਲ ਦੀ ਉਮਰ 24 ਸਾਲ ਸੀ।

ਪਟੇਲ ਨੂੰ ਆਖਰੀ ਵਾਰ ਨਿਊਜਰਸੀ ਦੇ ਇਕ ਹੋਟਲ ਤੋਂ ਟੈਕਸੀ ‘ਚ ਬੈਠ ਕੇ ਰੇਲਵੇ ਸਟੇਸ਼ਨ ਵੱਲ ਜਾਂਦਿਆਂ ਦੇਖਿਆ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ 2017 ਵਿਚ ਭਦਰੇਸ਼ ਕੁਮਾਰ ਦਾ ਨਾਂ ਭਗੌੜਿਆਂ ਦੀ ਸੂਚੀ ਵਿਚ ਪਾਏ ਜਾਣ ਤੱਕ ਉਹ ਅਮਰੀਕਾ ਵਿਚ ਹੀ ਸੀ।

Check Also

ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਚੰਡੀਗੜ੍ਹ: ਪਠਾਨਕੋਟ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ …

Leave a Reply

Your email address will not be published. Required fields are marked *