ਗੁਰਦਾਸਪੁਰ ਦੇ 60 ਸਾਲਾ ਕੋਰੋਨਾ ਪਾਜ਼ਿਟਿਵ ਮਰੀਜ਼ ਦੀ ਅੰਮ੍ਰਿਤਸਰ ‘ਚ ਮੌਤ

TeamGlobalPunjab
1 Min Read

ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਇੱਕ ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਮਰੀਜ਼ ਗੁਰਦਾਸਪੁਰ ਜ਼ਿਲ੍ਹੇ ਤੋਂ ਪਹਿਲਾ ਮਾਮਲਾ ਦਸਿਆ ਜਾ ਰਿਹਾ ਹੈ।

ਜਿਸ ਦੀ ਮੌਤ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਵੱਲੋਂ ਕੀਤੀ ਗਈ ਹੈ। ਦੱਸ ਦਈਏ ਬੀਤੇ ਦਿਨੀਂ ਕਾਹਨੂੰਵਾਨ ਨੇੜੇ ਸਥਿਤ ਪਿੰਡ ਭੈਣੀ ਪਸਵਾਲ ਦੇ ਇਕ 60 ਸਾਲਾ ਰਿਟਾਇਰਡ ਅਧਿਆਪਕ ਦੀ ਰਿਪੋਰਟ ਪਾਜ਼ਿਟਿਵ ਆਈ ਸੀ। ਇਸਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ।

Share this Article
Leave a comment