ਭਾਰਤੀ ਮੂਲ ਦੇ ਨੌਜਵਾਨ ਨਿਊਜ਼ੀਲੈਂਡ ‘ਚ ਬਣੇ ਸਾਂਸਦ, ਸੰਸਕ੍ਰਿਤ ਭਾਸ਼ਾ ‘ਚ ਚੁੱਕੀ ਸਹੁੰ

TeamGlobalPunjab
2 Min Read

ਵੈਲਿੰਗਟਨ: ਨਿਊਜ਼ੀਲੈਂਡ ਦੀ ਸੰਸਦ ਦੇ ਲਈ ਚੁਣੇ ਗਏ ਭਾਰਤੀ ਦੇ ਸਾਂਸਦ ਡਾ.ਗੌਰਵ ਸ਼ਰਮਾ ਨੇ ਸਹੁੰ ਚੁੱਕ ਲਈ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਨਿਊਜ਼ੀਲੈਂਡ ਦੀ ਸੰਸਦ ‘ਚ ਸੰਸਕ੍ਰਿਤ ਭਾਸ਼ਾ ‘ਚ ਸਹੁੰ ਚੁੱਕੀ ਹੈ। 31 ਸਾਲ ਦੇ ਸ਼ਰਮਾ ਨੌਜਵਾਨ ਆਗੂ ਹਨ ਜੋ ਨਿਊਜ਼ੀਲੈਂਡ ਵਿਚ ਵਸ ਗਏ ਸੀ।

ਲੇਬਰ ਪਾਰਟੀ ਉਮੀਦਵਾਰ ਵਜੋਂ ਤੇ ਪੱਛਮੀ ਹੈਮਿਲਟਨ ਤੋਂ ਚੁਣੇ ਗਏ ਸ਼ਰਮਾ ਨੇ ਸੰਸਕ੍ਰਿਤ ਦੇ ਨਾਲ ਸਥਾਨਕ ਭਾਸ਼ਾ ਮੌਰੀ ਵਿਚ ਵੀ ਸਹੁੰ ਚੁੱਕੀ। ਨਿਊਜ਼ੀਲੈਂਡ ਵਿਚ ਭਾਰਤ ਦੇ ਹਾਈ ਕਮਿਸ਼ਨ ਮੁਕਤੇਸ਼ ਪਰਦੇਸੀ ਨੇ ਵੀ ਸੋਸ਼ਲ ਮੀਡੀਆ ਤੇ ਕਿਹਾ ਕਿ ਸੰਸਕ੍ਰਿਤ ਵਿਚ ਸਹੁੰ ਚੁੱਕ ਕੇ ਗੌਰਵ ਨੇ ਭਾਰਤੀ ਭਾਸ਼ਾ ਪ੍ਰਤੀ ਸਨਮਾਨ ਜ਼ਾਹਰ ਕੀਤਾ ਹੈ।

ਦੱਸ ਦੇਈਏ ਕਿ ਗੌਰਵ ਮੂਲ ਤੌਰ ‘ਤੇ ਜ਼ਿਲ੍ਹਾ ਹਮੀਰਪੁਰ ਦੇ ਹੜੇਟਾ ਪਿੰਡ ਤੋਂ ਹਨ। ਗੌਰਵ ਨੇ ਹਮੀਰਪੁਰ, ਧਰਮਸ਼ਾਲਾ, ਸ਼ਿਮਲਾ ਅਤੇ ਨਿਊਜ਼ੀਲੈਂਡ ਵਿਚ ਸਿੱਖਿਆ ਪ੍ਰਾਪਤ ਕੀਤੀ ਹੈ। ਬੀਤੇ ਦਿਨੀਂ ਨਿਊਜ਼ੀਲੈਂਡ ਵਿਚ ਹੋਈਆਂ ਚੋਣਾਂ ਵਿਚ ਗੌਰਵ ਸ਼ਰਮਾ ਨੇ ਬਤੌਰ ਸਾਂਸਦ ਜਿੱਤ ਦਰਜ ਕੀਤੀ । ਉਹ ਇਸ ਤੋਂ ਪਹਿਲਾਂ 2017 ਵਿਚ ਵੀ ਚੋਣ ਲੜੇ ਸਨ, ਪਰ ਹੈਮਿਲਟਨ ਤੋਂ ਉਨ੍ਹਾਂ ਹਾਰ ਮਿਲੀ ਸੀ।

Share this Article
Leave a comment