ਭਾਰਤੀ ਜਲ ਸੈਨਾ ਨੇ ਕਾਰਗੋ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

Global Team
3 Min Read

ਨਿਊਜ਼ ਡੈਸਕ: ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਇੱਕ ਕਾਰਗੋ ਜਹਾਜ਼ ਨੂੰ ਹਾਈਜੈਕ ਹੋਣ ਤੋਂ ਬਚਾਇਆ ਹੈ। ਜਲ ਸੈਨਾ ਨੇ ਤੁਰੰਤ ਕਾਰਵਾਈ ਕੀਤੀ ਅਤੇ ਆਪਣਾ ਇੱਕ ਸਰਵਿੰਲੈਂਸ ਏਅਰਕਰਾਫਟ ਅਤੇ ਇੱਕ ਜੰਗੀ ਜਹਾਜ਼ ਭੇਜਿਆ। ਫਿਲਹਾਲ ਮਾਲਟਾ ਦਾ ਇਹ ਕਾਰਗੋ ਜਹਾਜ਼ ਸੁਰੱਖਿਅਤ ਰੂਪ ਨਾਲ ਸੋਮਾਲੀਆ ਦੇ ਤੱਟ ਨੇੜ੍ਹੇ ਪਹੁੰਚ ਗਿਆ ਹੈ।

ਭਾਰਤੀ ਜਲ ਸੈਨਾ ਨੇ ਕਿਹਾ ਕਿ ਸਥਿਤੀ ‘ਤੇ ਤੁਰੰਤ ਕਾਰਵਾਈ ਕਰਦੇ ਹੋਏ, ਭਾਰਤੀ ਜਲ ਸੈਨਾ ਨੇ ਤੁਰੰਤ ਆਪਣੇ ਸਰਵਿੰਲੈਂਸ ਏਅਰਕਰਾਫਟ ਨੂੰ ਘਟਨਾ ਵਾਲੀ ਥਾਂ ‘ਤੇ ਰਵਾਨਾ ਕੀਤਾ। ਜਲ ਸੈਨਾ ਨੇ ਮਾਲਟਾ ਜਹਾਜ਼ ਦੀ ਮਦਦ ਲਈ ਅਦਨ ਦੀ ਖਾੜੀ ਵਿੱਚ ਤੈਨਾਤ ਆਪਣੇ ਐਂਟੀ-ਪਾਇਰੇਸੀ ਗਸ਼ਤੀ ਜੰਗੀ ਬੇੜੇ ਨੂੰ ਵੀ ਭੇਜਿਆ। ਜਲ ਸੈਨਾ ਦੇ ਜਹਾਜ਼ ਮਾਲਟਾ ਜਹਾਜ਼ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਜਹਾਜ਼ ਦੀ ਹਰਕਤ ‘ਤੇ ਨਜ਼ਰ ਰੱਖ ਰਹੇ ਹਨ।

ਅਰਬ ਸਾਗਰ ਵਿੱਚ ਸਮੁੰਦਰੀ ਡਾਕੂਆਂ ਦਾ ਖ਼ਤਰਾਂ

ਭਾਰਤੀ ਜਲ ਸੈਨਾ ਨੇ ਦੱਸਿਆ ਕਿ ਮਾਲਟਾ ਕਾਰਗੋ ਜਹਾਜ਼ ‘ਤੇ ਚਾਲਕ ਦਲ ਦੇ 18 ਮੈਂਬਰ ਤਾਇਨਾਤ ਹਨ। ਚਾਲਕ ਦਲ ਦੇ ਮੈਂਬਰਾਂ ਨੇ 14 ਦਸੰਬਰ 2023 ਨੂੰ ਯੂਕੇਐਮਟੀਓ ਪੋਰਟਲ ‘ਤੇ ਇੱਕ ਸੰਦੇਸ਼ ਭੇਜਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਛੇ ਅਣਪਛਾਤੇ ਲੋਕ ਜਹਾਜ਼ ਦੇ ਨੇੜੇ ਆ ਰਹੇ ਹਨ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਜਲ ਸੈਨਾ ਨੇ ਮਾਲਟਾ ਜਹਾਜ਼ ਦੀ ਮਦਦ ਲਈ ਆਪਣਾ ਨਿਗਰਾਨੀ ਜਹਾਜ਼ ਭੇਜਿਆ। ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੀਆਂ ਹੋਰ ਏਜੰਸੀਆਂ ਨਾਲ ਤਾਲਮੇਲ ਕਰਕੇ ਸਾਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, “ਭਾਰਤੀ ਜਲ ਸੈਨਾ ਅੰਤਰਰਾਸ਼ਟਰੀ ਭਾਈਵਾਲਾਂ ਅਤੇ ਮਿੱਤਰ ਦੇਸ਼ਾਂ ਦੇ ਨਾਲ ਖੇਤਰ ਵਿੱਚ ਪਹਿਲੀ ਸਹਾਇਤਾ ਪ੍ਰਦਾਨ ਕਰਨ ਅਤੇ ਵਪਾਰੀ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।”

- Advertisement -

ਤੁਹਾਨੂੰ ਦੱਸ ਦਈਏ ਕਿ ਬ੍ਰਿਟਿਸ਼ ਸਰਕਾਰ ਨੇ ਅਰਬ ਸਾਗਰ ਵਿੱਚ ਸੋਮਾਲੀਆ ਦੇ ਨੇੜੇ ਤੋਂ ਲੰਘਣ ‘ਤੇ ਜਹਾਜ਼ਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਦਰਅਸਲ, ਇਸ ਖੇਤਰ ਵਿੱਚ ਸਮੁੰਦਰੀ ਡਾਕੂਆਂ ਦੇ ਕਈ ਗਰੋਹ ਸਰਗਰਮ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment