ਟੋਕੀਓ : ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ ਹੈ। ਜਿੱਥੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਕੁਆਟਰ ਫਾਈਨਲ ਵਿੱਚ ਪਹੁੰਚੀ ਗਈ ਹੈ ਉੱਥੇ ਹੀ ਪੁਰਸ਼ ਹਾਕੀ ਟੀਮ ਵੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਟੀਮ ਨੇ 2016 ਦੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਆਪਣੇ ਚੌਥੇ ਮੈਚ ਵਿੱਚ 3-1 ਨਾਲ ਹਰਾਇਆ। ਚਾਰ ਮੈਚਾਂ ਵਿੱਚ ਟੀਮ ਦੀ ਇਹ ਤੀਜੀ ਜਿੱਤ ਹੈ। ਟੀਮ ਨੇ ਨਿ ਨਿਊਜ਼ੀਲੈਂਡ, ਸਪੇਨ ਅਤੇ ਅਰਜਨਟੀਨਾ ਦੇ ਖਿਲਾਫ ਜਿੱਤ ਹਾਸਲ ਕੀਤੀ ਹੈ। ਭਾਰਤ ਨੂੰ ਸਿਰਫ ਆਸਟਰੇਲੀਆ ਨੇ ਹੀ ਹਰਾਇਆ। ਟੀਮ ਆਪਣੇ ਆਖਰੀ ਗਰੁੱਪ ਏ ਮੈਚ ਵਿੱਚ 30 ਜੁਲਾਈ ਨੂੰ ਮੇਜ਼ਬਾਨ ਜਾਪਾਨ ਨਾਲ ਭਿੜੇਗੀ।
Good morning from Tokyo! 🇮🇳
Here are some glimpses from #TeamIndia's thumping win against Argentina. 📸#INDvARG #IndiaKaGame #HaiTayyar #Tokyo2020 #TokyoTogether #StrongerTogether #HockeyInvites #WeAreTeamIndia #Hockey pic.twitter.com/G6xFNXUVyI
— Hockey India (@TheHockeyIndia) July 29, 2021
ਅਰਜਨਟੀਨਾ ਨੇ ਚੌਥੇ ਕੁਆਟਰ ਵਿੱਚ ਵਾਪਸੀ ਕੀਤੀ। ਭਾਰਤ ਨੇ ਡਿਫੈਂਡਿੰਗ ਚੈਂਪੀਅਨ ਰਹਿਣ ਵਾਲੀ ਟੀਮ ਅਰਜਨਟੀਨਾ ਨੂੰ 3-1 ਗੋਲਾਂ ਨਾਲ ਹਰਾਇਆ। ਭਾਰਤ ਵੱਲੋਂ ਵਰੁਨ ਕੁਮਾਰ,ਹਰਮਨਪ੍ਰੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਨੇ 1-1 ਗੋਲ ਕਰ ਟੀਮ ਦਾ ਸਕੋਰ ਤਿੰਨ ਗੋਲ ਤੱਕ ਪਹੁੰਚਾਇਆ। ਜਦਕਿ ਅਰਜਨਟੀਨ ਵੱਲੋਂ ਖੇਡ ਦੇ 48ਵੇਂ ਮਿੰਟ ਵਿੱਚ ਇਕਲੌਤਾ ਗੋਲ ਸ਼ੱਥ ਕੈਸੇਲਾ ਨੇ ਕੀਤਾ।