ਨਿਊਜ਼ ਡੈਸਕ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਇੱਕ ਭਾਰਤੀ ਨੌਜਵਾਨ ਘਰ ਵਿੱਚ ਅੱਗ ਲੱਗਣ ‘ਤੇ ਆਪਣੀਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 90 ਫੀਸਦੀ ਤੱਕ ਝੁਲਸ ਗਿਆ। 32 ਸਾਲਾ ਦਾ ਅਨਿਲ ਨਾਇਨਨ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਤੇ ਉਹ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਯੂਏਈ ਦੇ ਅਖਬਾਰ ‘ਖਲਿਜ ਟਾਈਮਸ’ ਨੇ ਇੱਕ ਕਰੀਬੀ ਰਿਸ਼ਤੇਦਾਰ ਦੇ ਹਵਾਲੇ ਤੋਂ ਦੱਸਿਆ ਕਿ ਅਨਿਲ ਕੇਰਲ ਦਾ ਰਹਿਣ ਵਾਲਾ ਹੈ।
ਅਨਿਲ ਦੀ ਰਿਸ਼ਤੇਦਾਰ ਜੂਲੀ ਨੇ ਕਿਹਾ, ‘ਡਾਕਟਰਾਂ ਨੇ ਕਿਹਾ ਹੈ ਕਿ ਉਸਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਅਸੀ ਸਾਰੇ ਉਨ੍ਹਾਂ ਲਈ ਦੁਆ ਕਰ ਰਹੇ ਹਾਂ।’ ਰਿਸ਼ਤੇਦਾਰ ਨੇ ਅਨਿਲ ਦੀ ਪਤਨੀ ਨੀਨੂ ਦੀ ਹਾਲਤ ਸਥਿਰ ਦੱਸੀ ਹੈ। ਪਤੀ ਦੇ ਬਚਾਉਣ ਦੇ ਚਲਦੇ ਉਹ ਸਿਰਫ 10 ਫੀਸਦੀ ਤੱਕ ਝੁਲਸੀ ਹੈ ਤੇ ਜ਼ਖਮਾਂ ਤੋਂ ਉਬਰ ਰਹੀ ਹੈ ਦੱਸ ਦਈਆਂ ਉਨ੍ਹਾਂ ਦਾ ਚਾਰ ਸਾਲ ਦਾ ਪੁੱਤਰ ਹੈ।
ਇਹ ਘਟਨਾ ਸੋਮਵਾਰ ਨੂੰ ਯੂਏਈ ਦੇ ਉੱਮ ਅਲ ਕੁਵੈਨ ਸ਼ਹਿਰ ਵਿੱਚ ਵਾਪਰੀ। ਇੱਥੇ ਲੱਗੀ ਅੱਗ ਦਾ ਕਾਰਨ ਇੱਕ ਅਪਾਰਟਮੈਂਟ ਦੇ ਕੋਰੀਡੋਰ ਵਿੱਚ ਲੱਗੇ ਬਿਜਲੀ ਦੇ ਬਕਸੇ ਵਿੱਚ ਸ਼ਾਰਟ ਸਰਕਟ ਦੱਸਿਆ ਗਿਆ ਹੈ।
ਦੁਬਈ ਦੇ ਰਾਸ ਅਲ ਖੈਮਾਹ ਸ਼ਹਿਰ ਵਿੱਚ ਸੈਂਟ ਥਾਮਸ ਮਾਰ ਥੋਮਾ ਗਿਰਜਾ ਘਰ ਦੇ ਵਿਕਾਰ ਸੋਜਨ ਥਾਮਸ ਨੇ ਦੱਸਿਆ ਕਿ ਦੋਵਾਂ ਨੂੰ ਸ਼ੇਖ ਖਲਿਫਾ ਜਨਰਲ ਹਸਪਤਾਲ ਲਜਾਇਆ ਗਿਆ ਅਤੇ ਮੰਗਲਵਾਰ ਨੂੰ ਅਬੂ ਧਾਬੀ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਉਨ੍ਹਾਂ ਨੇ ਕਿਹਾ, ‘ਸਾਨੂੰ ਸਟੀਕ ਜਾਣਕਾਰੀ ਨਹੀਂ ਹੈ ਪਰ ਪਹਿਲਾਂ ਨੀਨੂ ਅੱਗ ਦੀ ਚਪੇਟ ਵਿੱਚ ਆਈ ਜਦੋਂ ਉਹ ਕੋਰੀਡੋਰ ਵਿੱਚ ਸੀ। ਬੈੱਡਰੂਮ ਵਿੱਚ ਮੌਜੂਦ ਅਨਿਲ ਆਪਣੀ ਪਤਨੀ ਨੂੰ ਬਚਾਉਣ ਲਈ ਭੱਜਿਆ ਅਤੇ ਅੱਗ ਦੀ ਚਪੇਟ ਵਿੱਚ ਆ ਗਿਆ।’