ਨਿਊਜ਼ ਡੈਸਕ: ਰਿਐਲਿਟੀ ਟੀਵੀ ਸ਼ੋਅ ‘ਇੰਡੀਅਨ ਆਈਡਲ’ ਦਾ ਸੀਜ਼ਨ 13 ਸ਼ੁਰੂ ਹੋ ਗਿਆ ਹੈ ਤੇ ਇਸ ਦਾ ਤਾਜ਼ ਕਿਸ ਦੇ ਸਿਰ ‘ਤੇ ਸਜੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅਜਿਹੇ ‘ਚ ਇਸ ਵਾਰ ਸ਼ੋਅ ‘ਚ ਦੇਸ਼-ਦੁਨੀਆ ਦੇ ਕੋਨੇ-ਕੋਨੇ ਤੋਂ ਬਹੁਤ ਹੀ ਦਿਲਚਸਪ ਪ੍ਰਤੀਯੋਗੀ ਹਿੱਸਾ ਲੈਣ ਆ ਰਹੇ ਹਨ ਤੇ ਜੱਜਾਂ ਨੂੰ ਆਪਣੀ ਗਾਇਕੀ ਰਾਹੀਂ ਖੁਸ਼ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੇ, ਪਰ ਇਸ ਦੌਰਾਨ ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ‘ਚ ਬੇਹੱਦ ਸਾਦੇ ਅੰਦਾਜ਼ ‘ਚ ਪਹੁੰਚੀ ਪੰਜਾਬਣ ਧੀ ਦੀ ਆਵਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੋਨੀ ਟੀ. ਵੀ. ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”ਰੂਪਮ ਦੀ ਜ਼ਬਰਦਸਤ ਪਰਫਾਰਮੈਂਸ ਨੇ ਜੱਜਾਂ ਨੂੰ ਹੈਰਾਨ ਕਰ ਦਿੱਤਾ।” ਇਸ ਵੀਡੀਓ ‘ਚ ਰੂਪਮ ਨਾਂ ਦੀ ਪ੍ਰਤੀਯੋਗੀ ‘ਰਾਮ ਚਾਹੇ ਲੀਲਾ’ ਗੀਤ ‘ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਦੀ ਰੂਪਮ ਦਾ ‘ਇੰਡੀਅਨ ਆਈਡਲ’ ਦੇ ਮੰਚ ‘ਤੇ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਉਹ ਸੂਟ ਪਹਿਨੇ ਕੇਅਤੇ ਸਿਰ ਚੁੰਨੀ ਲੈ ਕੇ ਸਟੇਜ ‘ਤੇ ਨਜ਼ਰ ਆਈ। ਮੰਚ ‘ਤੇ ਪਹੁੰਚ ਕੇ ਰੂਪਮ ਨੇ ਗਾਉਣਾ ਸ਼ੁਰੂ ਕੀਤਾ। ਰੂਪਮ ਦੀ ਆਵਾਜ਼ ਸੁਣ ਕੇ ਨੇਹਾ ਕੱਕੜ ਹੈਰਾਨ ਰਹਿ ਗਈ ਐਨਾ ਹੀ ਨਹੀਂ ਜੱਜ ਹਿਮੇਸ਼ ਰੇਸ਼ਮੀਆ ਅਤੇ ਵਿਸ਼ਾਲ ਡਡਲਾਨੀ ਵੀ ਰੂਪਮ ਦੀ ਗਾਇਕੀ ਤੋਂ ਕਾਫ਼ੀ ਪ੍ਰਭਾਵਿਤ ਹੋਏ।
View this post on Instagram
#indianIdol #indianidol13 #nehakakkar #himeshreshamiya#indianidol2022 pic.twitter.com/XQS3wvGe7R
— Indian Idol (@indian_idol13) September 13, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.