Home / ਮਨੋਰੰਜਨ / ਸਨੀ ਹਿੰਦੁਸਤਾਨੀ ਦੀ ਝੋਲੀ ਪਿਆ ‘Indian Idol 11’ ਦਾ ਖਿਤਾਬ

ਸਨੀ ਹਿੰਦੁਸਤਾਨੀ ਦੀ ਝੋਲੀ ਪਿਆ ‘Indian Idol 11’ ਦਾ ਖਿਤਾਬ

ਨਵੀਂ ਦਿੱਲੀ: ਮਸ਼ਹੂਰ ਰਿਐਲਿਟੀ ਸ਼ੋਅ ਇੰਡੀਅਨ ਆਇਡਲ 11 ਦਾ ਫਿਨਾਲੇ ਐਪਿਸੋਡ ਕਾਫ਼ੀ ਧਮਾਕੇਦਾਰ ਰਿਹਾ। ਸੰਗੀਤ ਦੇ ਇਸ ਦੰਗਲ ਵਿੱਚ 5 ਬਚੇ ਹੋਏ ਫਾਇਨਲਿਸਟਾਂ ਵਿੱਚ ਤਕੜਾ ਮੁਕਾਬਲਾ ਦੇਖਣ ਨੂੰ ਮਿਲਿਆ।

ਹਾਲਾਂਕਿ, ਸ਼ੋਅ ਵਿੱਚ ਬਾਜ਼ੀ ਸਨੀ ਹਿੰਦੁਸਤਾਨੀ ਨੇ ਮਾਰੀ। ਸਨੀ ਹਿੰਦੁਸਤਾਨੀ ਨੂੰ ਇੰਡੀਅਨ ਆਇਡਲ 11 ਦੀ ਟਰਾਫੀ ਦੇ ਨਾਲ 25 ਲੱਖ ਰੁਪਏ ਦਾ ਇਨਾਮ ਵੀ ਮਿਲਿਆ। ਸ਼ੋਅ ਦੇ ਫਿਨਾਲੇ ਵਿੱਚ ਕੰਟੈਸਟੈਂਟਸ ਦਾ ਪਰਿਵਾਰ ਵੀ ਮੌਜੂਦ ਸੀ। ਉੱਥੇ ਹੀ, ਸ਼ੋਅ ਵਿੱਚ ਪਹਿਲਾਂ ਰਨਰਅਪ ਰੋਹਿਤ ਰਾਉਤ ( Rohit Raut ) ਅਤੇ ਦੂਜੀ ਰਨਰਅਪ ਓਂਕਨਾ ਮੁਖਰਜੀ ਰਹੇ। ਦੱਸ ਦਈਏ, ਇੰਡੀਅਨ ਆਇਡਲ ਵਿੱਚ ਦੋਵੇਂ ਰਨਰਅਪ ਨੂੰ 5-5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।

ਉੱਥੇ ਹੀ, ਇੰਡੀਅਨ ਆਇਡਲ ਦਾ ਇਹ ਸੀਜ਼ਨ ਕਾਫ਼ੀ ਚਰਚਿਤ ਰਿਹਾ। ਸ਼ੋਅ ਦੀ ਜੱਜ ਨੇਹਾ ਕੱਕੜ ਅਤੇ ਹੋਸਟ ਆਦਿਤਿਆ ਨਾਰਾਇਣ ਦੇ ਵਿੱਚ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਇੰਡੀਅਨ ਆਇਡਲ 11 ( Indian Idol 11 ) ਨੇ ਖੂਬ ਸੁਰਖੀਆਂ ਬਟੋਰੀਆਂ। ਉੱਥੇ ਹੀ, ਗਰੈਂਡ ਫਿਨਾਲੇ ਵਿੱਚ ਕੰਟੇਸਟੈਂਟਸ ਨੇ ਪੂਰੇ ਜੋਸ਼ ਦੇ ਨਾਲ ਪਰਫਾਰਮ ਕੀਤਾ।

Check Also

ਮਸ਼ਹੂਰ ਅਦਾਕਾਰ ਰੇਖਾ ਦੇ ਸਕਿਊਰਟੀ ਗਾਰਡ ਨੂੰ ਹੋਇਆ ਕੋਰੋਨਾ, ਬੀਐੱਮਸੀ ਨੇ ਬੰਗਲਾ ਕੀਤਾ ਸੀਲ

ਮੁੰਬਈ : ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੋਂ ਤੱਕ ਕਿ ਬਾਲੀਵੁੱਡ ਵੀ ਇਸ …

Leave a Reply

Your email address will not be published. Required fields are marked *