ਪਾਕਿਸਤਾਨੀ ਮਰੀਨ ਨੇ ਭਾਰਤੀ ਕਿਸ਼ਤੀ ‘ਤੇ ਕੀਤੀ ਗੋਲੀਬਾਰੀ, 6 ਮਛੇਰਿਆਂ ਨੂੰ ਕੀਤਾ ਕਿਡਨੈਪ, 1 ਦੀ ਮੌਤ

TeamGlobalPunjab
1 Min Read

ਗੁਜਰਾਤ: ਗੁਜਰਾਤ ‘ਚ ਅਰਬ ਸਾਗਰ ‘ਚ ਕੌਮਾਂਤਰੀ ਸਮੁੰਦਰੀ ਸਰਹੱਦ ਰੇਖਾ ਕੋਲ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਦੀ ਗੋਲੀਬਾਰੀ ‘ਚ ਮਹਾਰਾਸ਼ਟਰ ਦੇ ਇਕ ਮਛੇਰੇ ਦੀ ਮੌਤ ਹੋ ਗਈ ਅਤੇ ਉਸ ਦੀ ਕਿਸ਼ਤੀ ‘ਤੇ ਸਵਾਰ ਚਾਲਕ ਦਲ ਦਾ ਇਕ ਮੈਂਬਰ ਜ਼ਖਮੀ ਹੋ ਗਿਆ ਅਤੇ 6 ਭਾਰਤੀ ਮਛੇਰਿਆਂ ਨੂੰ ਅਗਵਾ ਕਰ ਲਿਆ ਹੈ । ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਵਾਪਰੀ।

ਮਛੇਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਇੱਕ ਮਛੇਰੇ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ IMBL ਨੇੜੇ ਵਾਪਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਮਰੀਨ ਦੀ ਕਿਸ਼ਤੀ ਨੇ ਅਚਾਨਕ IMBL ਨੇੜੇ ਆ ਕੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ । ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪਛਾਣ ਸ਼੍ਰੀਧਰ ਚਾਮੜੇ ਦੇ ਰੂਪ ਵਿੱਚ ਹੋਈ ਹੈ, ਜੋ ਕਿ ਮਹਾਰਾਸ਼ਟਰ ਦੇ ਠਾਣੇ ਦਾ ਰਹਿਣ ਵਾਲਾ ਸੀ। ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ IMBL ਦੇ ਮਛੇਰਿਆਂ ਨੂੰ ਅਗਵਾ ਕਰ ਲਿਆ ਹੈ।

Share this Article
Leave a comment