ਆਸਟ੍ਰੇਲੀਆ ਨੇ ਬਿਮਾਰੀ ਨਾਲ ਜੂਝ ਰਹੇ 6 ਸਾਲਾ ਭਾਰਤੀ ਬੱਚੇ ਨੂੰ ਦਿੱਤੇ ਦੇਸ਼ ਛੱਡਣ ਦੇ ਹੁਕਮ, ਜਾਣੋ ਕਾਰਨ

TeamGlobalPunjab
2 Min Read

ਮੈਲਬੌਰਨ: ਆਸਟ੍ਰੇਲੀਆ ਦੀ ਸਰਕਾਰ ਨੇ 6 ਸਾਲਾ ਭਾਰਤੀ ਮੂਲ ਦੇ ਕਾਯਾਨ ਕਤਿਆਲ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਸਿਰਫ ਇਸ ਲਈ ਕਿਉਂਕਿ ਮਾਸੂਮ ਨੂੰ ਗੰਭੀਰ ਬਿਮਾਰੀ ਹੈ। ਇਹ ਇੱਕ ਨਿਊਰੋਲੌਜਿਕਲ ਡਿਸਆਰਡਰ ਹੈ ਜੋ ਬੱਚਿਆਂ ਦੀ ਸਰੀਰਿਕ ਗਤੀ, ਚਲਣ ਫਿਰਨ ਦੀ ਸਮਰਥਾ ਨੂੰ ਪ੍ਰਭਾਵਤ ਕਰਦਾ ਹੈ। ਇਸ ਕਾਰਨ ਇਮੀਗਰੇਸ਼ਨ ਵਿਭਾਗ ਨੇ ਫਰਵਰੀ ‘ਚ ਉਸ ਦੇ ਪਰਵਾਰ ਦੀ ਆਖਰੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਅਤੇ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ।

ਵਿਭਾਗ ਦੀ ਦਲੀਲ ਸੀ ਕਿ ਜੇਕਰ ਉਨ੍ਹਾਂ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਦੇ ਦਿੱਤਾ ਤਾਂ ਕਾਯਾਨ ਦਾ ਇਲਾਜ ਆਸਟ੍ਰੇਲੀਆ ਦੇ ਟੈਕਸ ਪੇਅਰਸ ‘ਤੇ ਬੋਝ ਬਣ ਜਾਵੇਗਾ। ਦਰਅਸਲ ਆਸਟ੍ਰੇਲੀਆ ਵਿਚ ਪਰਮਾਨੈਂਟ ਰੈਜ਼ੀਡੈਂਟਸ ਅਤੇ ਨਾਗਰਿਕਾਂ ਦੇ ਲਈ ਮੈਡੀਕਲ ਸਹੂਲਤ ਮੁਫ਼ਤ ਹੈ। ਇਸ ਦਾ ਖ਼ਰਚਾ ਸਰਕਾਰ ਟੈਕਸ ਤੋਂ ਆਉਣ ਵਾਲੀ ਆਮਦਨ ਤੋਂ ਕੱਢਦੀ ਹੈ।

ਉਥੇ ਹੀ ਵਰੁਣ ਨੇ ਦੱਸਿਆ ਕਿ ਉਨ੍ਹਾਂ ਨੇ ਇਮੀਗਰੇਸ਼ਨ ਵਿਭਾਗ ਤੋਂ ਬੇਟੇ ਦੀ ਬਿਮਾਰੀ ਦਾ ਖ਼ਰਚ ਖੁਦ ਚੁੱਕਣ ਦੀ ਗੱਲ ਕਹੀ। ਇਸ ‘ਤੇ ਵਿਭਾਗ ਨੇ ਅਗਲੇ ਦਸ ਸਾਲ ਵਿਚ ਇਲਾਜ ਦਾ ਖ਼ਰਚ ਹੋਣ ਵਾਲੀ ਰਕਮ ਕਰੀਬ 6 ਕਰੋੜ ਰੁਪਏ ਦੀ ਬਚਤ ਦਿਖਾਉਣ ਲਈ ਕਿਹਾ ਪਰ ਇੰਨੀ ਵੱਡੀ ਰਕਮ ਸਾਡੇ ਕੋਲ ਨਹੀਂ ਸੀ।

- Advertisement -

ਕਾਯਾਨ ਦੇ ਪਿਤਾ ਵਰੁਣ 12 ਸਾਲ ਪਹਿਲਾਂ ਆਸਟ੍ਰੇਲੀਆਈ ਵਿਦਿਆਰਥੀ ਵੀਜ਼ੇ ‘ਤੇ ਆਏ ਸੀ। 2012 ਵਿਚ ਵਿਆਹ ਹੋਇਆ ਅਤੇ 2015 ਵਿਚ ਕਾਯਾਨ ਦਾ ਜਨਮ ਹੋਇਆ। ਪਰ ਜਨਮ ਤੋਂ ਹੀ ਕਾਯਾਨ ਨੂੰ ਭਿਆਨਕ ਬਿਮਾਰੀ ਨੇ ਘਰ ਲਿਆ। ਵਾਰ ਵਾਰ ਰੱਦ ਹੋਣ ਵਾਲੀ ਅਰਜ਼ੀ ‘ਚ ਵੀ ਕਾਯੰ ਦੇ ਮਾਪੇ 20 ਲੱਖ ਰੁਪਏ ਲਗਾ ਚੁੱਕੇ ਹਨ। ਇਸ ਵਿਚਾਲੇ ਵਰੁਣ ਅਤੇ ਉਨ੍ਹਾਂ ਦੀ ਪਤਨੀ ਨੇ ਐਡਮਨਿਸਟਰੇਟਿਵ ਅਪੀਲ ਵਿਬਿਊਨਨ ਵਿਚ ਅਪੀਲ ਕੀਤੀ ਹੈ ਜਦ ਕਿ ਕਾਯਾਨ ਦੀ ਅਪੀਲ ਫੈਡਰਲ ਅਦਾਲਤ ਵਿਚ ਪੈਂਡਿੰਗ ਹੈ। ਵਰੁਣ ਨੇ ਮਦਦ ਦੇ ਲਈ ਇੱਕ ਇਮੀਗਰੇਸ਼ਨ ਵਿਭਾਗ ਨੇ 2018 ਵਿਚ ਪਰਿਵਾਰ ਨੂੰ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਹੁਣ ਕਾਯਾਨ ਲਈ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਤੇ ਕਾਯਾਨ ਦੇ ਸਮਰਥਨ ਵਿਚ ਕਈ ਸਾਂਸਦ ਤੇ ਸੈਲੀਬ੍ਰਿਟੀ ਆਏ ਹਨ।

Share this Article
Leave a comment