ਖੰਡੇ ਵਾਲੇ ਸਿੰਬਲ ਨਾਲ ਖ਼ਾਲਸਾ 1699 ਬ੍ਰਾਂਡ ਨੇ ਮਾਰਕਿਟ ‘ਚ ਉਤਾਰੀਆਂ ਨਵੀਆਂ ਘੜੀਆਂ, ਰਾਇਲ ਲੁੱਕ ਨੇ ਮੋਹਿਆ ਸਾਰਿਆਂ ਦਾ ਦਿਲ

TeamGlobalPunjab
2 Min Read

ਮਿਲਾਨ : ਘੜੀਆਂ ਬੰਨਣ ਦੇ ਸ਼ੌਕੀਨਾਂ ਲਈ ਮਾਰਕਿਟ ‘ਚ ਇਕ ਹੋਰ ਨਵਾਂ ਬ੍ਰੈਂਡ ਉੱਤਰਿਆ ਹੈ।ਜਿਸ ਦੀ ਲੁੱਕ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਖੰਡੇ ਵਾਲੇ ਸਿੰਬਲ ਨਾਲ ਖ਼ਾਲਸਾ 1699 ਬ੍ਰਾਂਡ ਨੇ ਪਹਿਲੀ ਵਾਰ ਘੜੀਆਂ ਮਾਰਕਿਟ ’ਚ ਉਤਾਰੀਆਂ ਹਨ। ਹਰੇਕ ਉਮਰ ਵਰਗ ਲਈ ਤਿਆਰ ਇਹ ਘੜੀਆਂ ਸ਼ਾਨਦਾਰ ਤੇ ਰਾਇਲ ਲੁੱਕ ਦਿਲ ਨੂੰ ਮੋਹ ਲੈਣ ਵਾਲੀ ਹੈ। ਭਾਰਤੀ-ਆਸਟ੍ਰੇਲੀਆਈ ਕਾਰੋਬਾਰੀ ਡੈਨੀ ਸਿੰਘ ਵੱਲੋ ਪੇਸ਼ ਕੀਤੀਆਂ ਖ਼ਾਲਸਾ 1699 ਬ੍ਰਾਂਡ ਦੀਆਂ ਘੜੀਆਂ ਦੀ ਵੱਖਰੀ ਕਿਸਮ ਦੀ ਕੁਲੈਕਸ਼ਨ ਹੈ। ਇਹ ਆਪਣੇ ਕਿਸਮ ਦੀ ਪਹਿਲੀ ਘੜੀ ਹੈ ਕਿ ਜਿਸ ਦਾ ਲੋਗੋ ਖੰਡਾ ਹੈ।

ਡੈਨੀ ਸਿੰਘ ਨੇ ਦਸਿਆ ਕਿ  ਖ਼ਾਲਸਾ 1699 ਬਰਾਂਡ ਨੇ ਹੁਣ ਤੱਕ ਕਈ ਕਿਸਮ ਦੀਆ ਘੜੀਆਂ ਮਾਰਕਿੰਟ ’ਚ ਲਾਂਚ ਕੀਤੀਆ ਹਨ ਜਿਨ੍ਹਾਂ ’ਚ ਕੌਰ ਰੇਂਜ ਵੀ ਸ਼ਾਮਲ ਹੈ। ਇਹ ਖ਼ਾਸ ਤੌਰ ’ਤੇ ਕੁੜੀਆਂ ਲਈ ਬਣਾਈ ਗਈ ਹੈ।  ਖ਼ਾਲਸਾ 1699 ਦੇ ਬ੍ਰਾਂਡ ਹੇਠ ‘ਸਿੰਘ ਇਜ ਕਿੰਗ, ਕਿੰਗ ਇਜ ਸਿੰਘ ਦੇ ਨਾਂ ਹੇਠ ਮਰਦਾਂ ਲਈ ਬਣਾਈ ਗਈ ਘੜੀ ’ਚ ਪੰਜ ਖੰਡੇ ਬਣੇ ਹੋਏ ਹਨ। ਹਰ ਖੰਡਾ ਉਨ੍ਹਾਂ ਪੰਜ ਪਿਆਰਿਆਂ ਨੂੰ ਸਮਰਪਿਤ ਹੈ ਜਿਹੜੇ  ਸੰਨ 1699 ‘ਚ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਤੇ ਅੰਮ੍ਰਿਤ ਛੱਕ ਕੇ ਸਿੰਘ ਸੱਜੇ ਸਨ।

ਇਸ ਘੜੀ ਨੂੰ ਇਸ ਤਰ੍ਹਾਂ ਸ਼ਿੰਗਾਰਿਆ ਗਿਆ ਹੈ ਕਿ ਹਰ ਪਲ ਇਸ ਤਰਹਾਂ ਲੱਗੇਗਾ ਕੇ ਰਬ ਤੁਹਾਡੇ ਨਾਲ ਹੈ। ਇਸ ਘੜੀ ’ਚ ਸਕਿੰਟ ਵਾਲੀ ਸੂਈ ’ਤੇ ਖੰਡਾ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ ਕਿ ਖ਼ਾਲਸਾ ਤੁਹਾਡੇ ਇਕ ਇਕ ਪਲ ਨੂੰ ਦੇਖ ਰਿਹਾ ਹੈ। ਡੈਨੀ ਸਿੰਘ ਨੇ ਦੱਸਿਆ ਕਿ ਉਹ ਜਲਦ ਹੀ ਸੋਨੇ, ਚਾਂਦੀ ਤੇ ਹੀਰਿਆ ਨਾਲ ਬਣੀਆਂ ਘੜੀਆਂ ਮਾਰਕਿਟ ’ਚ ਲੈ ਕੇ ਆਉਣਗੇ ।

Share This Article
Leave a Comment