ਆਹ ਕੀ ! ਬੂਟਾ ਮੁਹੰਮਦ ਕੈਪਟਨ ਨੂੰ ਛੱਡ ਭਾਜਪਾ ‘ਚ ਹੋਏ ਸ਼ਾਮਲ; ਘੰਟੇ ‘ਚ ਹੀ ਬਦਲਿਆ ਪਾਲਾ !

TeamGlobalPunjab
3 Min Read

ਚੰਡੀਗੜ੍ਹ : ਸੂਬੇ ਵਿੱਚ ਵਿਧਾਨਸਭਾ ਚੋਣਾਂ ਲਈ ਸਿਆਸੀ ਅਖਾੜਾ ਭਖ਼ਣਾ ਸ਼ੁਰੂ  ਹੋ ਚੁੱਕਾ ਹੈ। ਸਿਆਸੀ ਪਾਰਟੀਆਂ ਵਧ ਤੋਂ ਵਧ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਮੰਗਲਵਾਰ ਨੂੰ ਸੂਬੇ ਵਿੱਚ ਵੱਡਾ ਸਿਆਸੀ ਉਲਟਫੇਰ ਹੋਇਆ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਵਿੱਚ ਸ਼ਾਮਲ ਹੋਇਆ ਇੱਕ ਪ੍ਰਸਿੱਧ ਗਾਇਕ ਘੰਟਿਆਂ ਵਿੱਚ ਹੀ ਕੈਪਟਨ ਦਾ ਸਾਥ ਛੱਡ ਭਾਜਪਾ ਨਾਲ ਜਾ ਰਲਿਆ। ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਬੂਟਾ ਮੁਹੰਮਦ ਦੀ।

ਕਮਾਲ ਦੀ ਗੱਲ ਹੈ ਕਿ ਕੈਪਟਨ ਵੱਲੋਂ ਬੂਟਾ ਮੁਹੰਮਦ ਦਾ ਸਨਮਾਨ ਵੀ ਕੀਤਾ ਗਿਆ, ਤਸਵੀਰਾਂ ਵੀ ਟਵਿਟਰ ‘ਤੇ ਸਾਂਝੀਆਂ ਕੀਤੀਆਂ ਪਰ ਬੂਟਾ ਨੇ ਭਾਜਪਾ ਦਾ ‘ਕਮਲ’ ਫੜਣ ‘ਚ ਦੇਰੀ ਨਹੀਂ ਕੀਤੀ।

ਇਸ ਤਸਵੀਰ ਨੂੰ ਵੇਖੋ ਜਿਹੜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵਿੱਟਰ ਤੇ ਪੋਸਟ ਕੀਤੀ ਗਈ, ਨਾਲੇ ਲਿਖਿਆ ਕਿ ਉੱਘੇ ਪੰਜਾਬੀਆਂ ਦਾ ਪਾਰਟੀ ਵਿੱਚ ਸਵਾਗਤ ਕਰਕੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ।

- Advertisement -

ਬੂਟਾ ਮੁਹੰਮਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਪੰਜਾਬ ਲੋਕ ਕਾਂਗਰਸ ’ਚ ਸ਼ਾਮਿਲ ਹੋਏ ਸਨ ਅਤੇ ਸਨਮਾਨ ਕਰਵਾਇਆ ਸੀ। ਉੱਥੇ ਹੀ ਕੈਪਟਨ ਵੱਲੋਂ ਉਨ੍ਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ, ਜਿਹੜੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਏ।

 

 

- Advertisement -

ਕੈਪਟਨ ਵੱਲੋਂ ਇਸ ਤਸਵੀਰ ਦੇ ਸਾਂਝਾ ਕੀਤੇ ਨੂੰ ਹਾਲੇ ਘੰਟਾ ਵੀ ਨਹੀਂ ਬੀਤੀਆ ਹੋਣਾ ਕਿ ਬੂਟਾ ਮੁਹੰਮਦ ਯੂ-ਟਰਨ ਲੈਂਦੇ ਹੋਏ ਉਹ ਭਾਜਪਾ ’ਚ ਸ਼ਾਮਿਲ ਹੋ ਗਏ।

 

ਇਸ ‘ਸਿਆਸੀ ਝੂਟੇ’ ਤੋਂ ਬਾਅਦ ਬੂਟਾ ਮੁਹੰਮਦ ਨੇ ਆਪਣੀ ਸਫਾਈ ਵੀ ਦਿੱਤੀ ਅਤੇ ਕਿਹਾ ਕਿ ‘ਮੈਂ ਤਾਂ ਸਿਰਫ਼ ਸਰਦਾਰ ਅਲੀ ਨੂੰ ਸ਼ਾਮਿਲ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਗਿਆ ਸੀ, ਜਿਨ੍ਹਾਂ ਨੇ ਮੇਰਾ ਸਨਮਾਨ ਕੀਤਾ।’ ਇਸ ਪੂਰੇ ਮਾਮਲੇ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜਨ ਦਿੱਤੀ ਹੈ।

ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਅਤੇ ਅਕਾਲੀ ਦਲ ਨੂੰ ਚੁਣੌਤੀ ਦੇਣ ਲਈ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ ਅਤੇ ਭਾਜਪਾ ਨਾਲ ਨੇੜਤਾ ਵਧਾ ਰਹੇ ਹਨ, ਤਾਂ ਦੂਜੇ ਪਾਸੇ ਇੱਕ ਉੱਘੀ ਸ਼ਖ਼ਸੀਅਤ ਦੇ ਕੈਪਟਨ ਨੂੰ ਛੱਡ ਭਾਜਪਾ ‘ਚ ਚਲੇ ਜਾਣ ‘ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ।

ਫਿਲਹਾਲ ਵੇਖਣਾ ਹੋਵੇਗਾ ਕੈਪਟਨ+ਭਾਜਪਾ ਦਾ ਸਹਿਯੋਗ ਸੂਬੇ ਦੀ ਸਿਆਸਤ ਵਿੱਚ ਕੀ ਰੰਗ ਲਿਆਉਂਦਾ ਹੈ।

 

(ਵਿਵੇਕ ਸ਼ਰਮਾ)

Share this Article
Leave a comment