ਭਾਰਤੀ ਸੈਨਾ ਵੱਲੋਂ ਜਵਾਨਾਂ ਨੂੰ ਫੇਸਬੁੱਕ, ਪਬਜੀ, ਟਿੰਡਰ ਸਮੇਤ 89 ਐਪ ਡਿਲੀਟ ਕਰਨ ਦੇ ਨਿਰਦੇਸ਼

TeamGlobalPunjab
1 Min Read

ਨਵੀਂ ਦਿੱਲੀ : ਭਾਰਤ-ਚੀਨ ਸਰਹੱਦ ਵਿਵਾਦ ਦੇ ਚਲਦਿਆਂ ਜਿਥੇ ਭਾਰਤ ਨੇ ਚੀਨ ਦੇ 59 ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ ਉਥੇ ਹੀ ਹੁਣ ਭਾਰਤੀ ਫੌਜ ਨੇ ਆਪਣੇ ਸੈਨਿਕਾਂ ਨੂੰ ਸਮਾਰਟਫੋਨਜ਼ ਤੋਂ 89 ਐਪਸ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਹੁਣ ਭਾਰਤੀ ਸੈਨਾ ਦੇ ਜਵਾਨ ਆਪਣੇ ਸਮਾਰਟਫੋਨ ਤੋਂ ਸੋਸ਼ਲ ਮੀਡੀਆ ਦਾ ਪ੍ਰਯੋਗ ਨਹੀਂ ਕਰ ਸਕੇਗੇ। ਭਾਰਤ ਸਰਕਾਰ ਨ ਆਈਟੀ ਐਕਟ 2000 ਦੇ ਤਹਿਤ ਇਨ੍ਹਾਂ ਐਪਸ ‘ਤੇ ਪ੍ਰਤੀਬੰਧ ਲਗਾਇਆ ਹੈ। ਸੈਨਾ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਫੈਸਲਾ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਇਨ੍ਹਾਂ ਐਪਸ ਵਿੱਚ ਟਿੱਕਟਾਕ, ਟਰੂ ਕੋਲਰ ਅਤੇ ਇੰਸਟਾਗ੍ਰਾਮ ਆਦਿ ਦੇ ਨਾਮ ਵੀ ਸ਼ਾਮਲ ਹਨ।

ਸੂਤਰਾਂ ਦੇ ਅਨੁਸਾਰ ਇਸ ਸਬੰਧ ਵਿੱਚ ਹਾਲ ਹੀ ਵਿੱਚ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਸੈਨਿਕਾਂ ਨੂੰ ਟਿੰਡਰ ਵਰਗੇ ਡੇਟਿੰਗ ਐਪਸ ਅਤੇ ਡੇਲੀਹੰਟ ਵਰਗੇ ਨਿਊਜ਼ ਐਪਸ ਨੂੰ ਡਿਲੀਟ ਕਰਨ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਡੇਟਾ ਸਿਕਿਓਰਿਟੀ ਦੇ ਮੁੱਦੇ ‘ਤੇ ਭਾਰਤ ਸਰਕਾਰ ਪਹਿਲਾਂ ਹੀ ਚੀਨ ਦੇ 59 ਐਪਸ’ ਤੇ ਪਾਬੰਦੀ ਲਗਾ ਚੁੱਕੀ ਹੈ।

ਇਨ੍ਹਾਂ ਐਪਸ ਵਿਚ ਵੀਚੈਟ, ਹਾਈਕ, ਲਾਈਕੀ, ਸ਼ੇਅਰਇਟ, ਯੂਸੀ ਬਰਾਓਜ਼ਰ, ਬਿਗੋ ਲਾਈਵ, ਜ਼ੂਮ, ਕੈਮਸਕੈਨਰ, ਬਿਉਟੀ ਪਲੱਸ, ਪਬਜੀ ਸਮੇਤ ਟੈਨਸੈਂਟ ਦੀਆਂ ਸਾਰੀਆਂ ਗੇਮਿੰਗ ਐਪਸ, ਕਲੱਬ ਫੈਕਟਰੀ, ਹੈਪਨ, ਬਮਬਲ, ਆਈਲ, 360 ਸਿਕਿਓਰਿਟੀ, ਹੰਗਾਮਾ ਵਰਗੇ ਐਪਸ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ।

Share this Article
Leave a comment