25 ਸਾਲਾ ਭਾਰਤੀ ਮੁਟਿਆਰ ਦੀ ਓਕਲਾਹੋਮਾ ‘ਚ ਮਿਲੀ ਮ੍ਰਿਤਕ ਦੇਹ

Prabhjot Kaur
2 Min Read

ਟੈਕਸਸ : ਅਮਰੀਕਾ ਦੇ ਟੈਕਸਸ ਸੂਬੇ ਤੋਂ ਲਾਪਤਾ 25 ਸਾਲਾ ਭਾਰਤੀ ਮੁਟਿਆਰ ਦੀ ਮ੍ਰਿਤਕ ਦੇਹ ਓਕਲਾਹੋਮਾ ਸੂਬੇ ਵਿਚੋਂ ਬਰਾਮਦ ਕੀਤੀ ਗਈ ਹੈ। ਟੈਕਸਸ ਦੇ Mc Kinney ਸ਼ਹਿਰ ਦੀ ਵਸਨੀਕ ਲਾਹਰੀ ਪਥੀਵਾੜਾ ਨੂੰ ਆਖਰੀ ਵਾਰ 12 ਮਈ ਦੀ ਸਵੇਰ ਦੇਖਿਆ ਗਿਆ ਜਦੋਂ ਉਹ ਆਪਣੇ ਘਰੋਂ ਨਿਕਲੀ ਪਰ ਦੇਰ ਰਾਤ ਤੱਕ ਘਰ ਨਹੀਂ ਪਰਤੀ।

ਲਾਹਰੀ ਪਥੀਵਾੜਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇ ਰਾਤ ਘਰ ਨਾਂ ਆਉਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਲਾਹਰੀ ਦੇ ਲਾਪਤਾ ਹੋਣ ਦੀ ਖਬਰ ਹਰ ਪਾਸੇ ਫੈਲ ਗਈ। ਉਧਰ ਪੁਲਿਸ ਨੂੰ ਲਾਹਰੀ ਪਥੀਵਾੜਾ ਦੇ ਮੋਬਾਈਲ ਫੋਨ ਦਾ ਸਿਗਨਲ ਓਕਲਾਹੋਮਾ ‘ਚ ਮਿਲਿਆ। Collins County ‘ਚ ਪੈਂਦੇ Mc Kinney ਸ਼ਹਿਰ ਤੋਂ 200 ਮੀਲ ਦੂਰ ਫੋਨ ਸਿਗਨਲ ਮਿਲਣ ‘ਤੇ ਪੁਲਿਸ ਹੈਰਾਨ ਹੋ ਗਈ ਅਤੇ ਮੌਕੇ ‘ਤੇ ਜਾਣ ਦਾ ਫੈਸਲਾ ਕੀਤਾ ਗਿਆ। ਮੌਕੇ ‘ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਲਾਸ਼ ਬਰਾਮਦ ਕਰਦਿਆਂ ਇਸ ਨੂੰ ਪੋਸਟਮਾਰਟਮ ਲਈ ਭੇਜ ਦਿਤਾ।

ਭਾਰਤੀ ਮੁਟਿਆਰ ਦੀ ਮੌਤ ਕਿਵੇਂ ਹੋਈ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਮੁਤਾਬਕ ਲਾਹਰੀ ਪਥੀਵਾੜਾ ਓਵਰਲੈਂਡ ਪਾਰਕ ਰੀਜਨਲ ਮੈਡੀਕਲ ਸੈਂਟਰ ਵਿਚ ਕੰਮ ਕਰਦੀ ਸੀ ਅਤੇ ਇਥੇ ਹੀ ਉਸ ਦੀ ਪੜ੍ਹਾਈ ਚੱਲ ਰਹੀ ਸੀ। ਟੈਕਸਸ ਦੇ ਬਲੂ ਵੈਲੀ ਵੈਸਟ ਹਾਈ ਸਕੂਲ ਵਿਚ ਜਾਣ ਵਾਲੀ ਲਾਹਰੀ ਭਾਰਤੀ ਭਾਈਚਾਰੇ ‘ਚ ਬੇਹੱਦ ਹਰਮਨਪਿਆਰੀ ਸੀ। ਸਭਿਆਚਾਰਕ ਸਮਾਗਮਾਂ ਵਿਚ ਉਸ ਦੀ ਸ਼ਿਰਕਤ ਕਾਰਨ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਉਸ ਨੂੰ ਜਾਣਦੇ ਸਨ। ਸ਼ਾਨਦਾਰ ਭਵਿੱਖ ਵੱਲ ਵਧ ਰਹੀ ਭਾਰਤੀ ਮੁਟਿਆਰ ਦੇ ਦਰਦਨਾਕ ਅੰਤ ਮਗਰੋਂ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment