ਭਾਰਤੀ-ਅਮਰੀਕੀ ਖਾਲਸਾ ਅਮਰੀਕਾ ‘ਚ ਪ੍ਰਦਰਸ਼ਨਕਾਰੀਆਂ ਨੂੰ ਵੰਡਣਗੇ 10 ਲੱਖ ਡਾਲਰ ਦੇ ਮਾਸਕ

TeamGlobalPunjab
1 Min Read

ਵਾਸ਼ਿੰਗਟਨ: ਭਾਰਤੀ-ਅਮਰੀਕੀ ਸਿੱਖ ਸਮਾਜ ਸੇਵੀ ਅਤੇ ਉਦਯੋਗਪਤੀ ਗੁਰਿੰਦਰ ਸਿੰਘ ਖਾਲਸਾ ਨੇ ਜੂਨਟੀਂਥ (Juneteenth) ਮੌਕੇ ਵੱਡਾ ਐਲਾਨ ਕੀਤਾ ਹੈ। ਉਹ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਪੁਲਿਸ ਦੀ ਹਿੰਸਾ ਦੇ ਖਿਲਾਫ ਅਮਰੀਕਾ ਵਿੱਚ ਸ਼ਾਂਤੀ ਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ 10 ਲੱਖ ਡਾਲਰ ਦੇ ਮਾਸਕ ਅਤੇ ਸ਼ੀਲਡ ਦਾਨ ਕਰਨਗੇ। ਜੂਨਟੀਂਥ ਅਮਰੀਕਾ ‘ਚ ਦਾਸ ਪ੍ਰਥਾ ਨੂੰ ਖਤਮ ਕਰਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।

ਰੋਜ਼ਾ ਪਾਰਕਸ ਟਰੇਲਬਲੇਜ਼ਰ ਅਵਾਰਡ ਨਾਲ ਸਨਮਾਨਿਤ ਇੰਡਿਆਨਾ ਦੇ ਰਹਿਣ ਵਾਲੇ ਖਾਲਸਾ ਨੇ ਕਿਹਾ, ਜੇਕਰ ਅਸੀ ਨਫ਼ਰਤ ਅਤੇ ਹਿੰਸਾ ਦੀ ਥਾਂ ਪ੍ਰੇਮ ਫੈਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਮਰੀਕਾ ਦੀ ਅਸਲ ਤਸਵੀਰ ਪੇਸ਼ ਕਰਨ ਦੀ ਲੋੜ ਹੈ।

ਖਾਲਸਾ ਨੇ ਕਿਹਾ ਕਿ ਮਾਸਕ ਅਤੇ ਸ਼ੀਲਡ ਦਾਨ ਕਰਨਾ ਇਨਸਾਫ ਦੀ ਮੰਗ ਕਰ ਰਹੇ ਅਤੇ ਪੁਲਿਸ ਵੱਲੋਂ ਹਿੰਸਾ ਖ਼ਤਮ ਕਰਨ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਸਹਾਇਤਾ ਕਰਨ ਦਾ ਇੱਕ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੂਨਟੀਂਥ ਮਨਾਉਣ ਦਾ ਇਹ ਫੈਸਲਾ ਪੁਲਿਸ ਸੁਧਾਰ ਦੀ ਮੰਗ ਕਰ ਰਹੇ ਰਾਸ਼ਟਰੀ ਅੰਦੋਲਨ ਨੂੰ ਸਮਰਥਨ ਦੇਣ ਲਈ ਕੀਤਾ।

ਖਾਲਸਾ ਨੇ ਹਰ ਅਮਰੀਕੀ ਨੂੰ ਬੇਨਤੀ ਕੀਤੀ ਕਿ ਉਹ ਮਾਰਟਿਨ ਲੂਥਰ ਕਿੰਗ ਜੂਨਿਅਰ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਦੇ ਦਿਖਾਏ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਰਸਤੇ ‘ਤੇ ਚੱਲ ਕੇ ਇਸ ਮੁਹਿੰਮ ਦਾ ਹਿੱਸਾ ਬਣਨ।

- Advertisement -

Share this Article
Leave a comment