ਵਾਸ਼ਿੰਗਟਨ : ਅਮਰੀਕਾ ਦੀ ਇਕ ਅਦਾਲਤ ਨੇ 12.6 ਲੱਖ ਡਾਲਰ ਦੀ ਠੱਗੀ ਮਾਰਨ ਤੇ ਆਪਣੀ ਪਛਾਣ ਲੁਕਾਉਣ ਦੇ ਦੋਸ਼ ਹੇਂਠ 48 ਸਾਲਾ ਪੰਜਾਬੀ ਮਨੀਸ਼ ਸਿੰਘ ਨੂੰ 40 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।
ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਅਤੇ ਸਬੂਤਾਂ ਮੁਤਾਬਕ ਮਨੀਸ਼ ਸਿੰਘ ਨੇ ਇਕ ਜੋੜੇ ਨਾਲ 2016 ਵਿੱਚ ਕੱਪੜੇ ਦਾ ਡਿਜ਼ਾਈਨ ਅਤੇ ਵਿਕਰੀ ਦਾ ਕਾਰੋਬਾਰ ਕਰਨ ਲਈ ਇੱਕ ਸਮਝੌਤਾ ਕੀਤਾ ਸੀ ਜੋੜੇ ਨੂੰ ਇਸ ਦੇ ਲਈ ਪੈਸੇ ਦੇਣੇ ਸੀ ਤੇ ਮਨੀਸ਼ ਨੂੰ ਕੱਪੜਾ ਉਦਯੋਗ ਵਿੱਚ ਆਪਣੀ ਮੁਹਾਰਤ ਅਤੇ ਸੰਪਰਕ ਰਾਹੀਂ ਕਾਰੋਬਾਰ ਖੜਾ ਕਰਨਾ ਸੀ।
ਦਸਤਾਵੇਜ਼ ਮੁਤਾਬਕ ਮਨੀਸ਼ ਨੇ ਜੋੜੇ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਪੈਸਾ ਭਾਰਤ ਵਿੱਚ ਕੱਪੜੇ ਦੇ ਉਤਪਾਦਨ ਅਤੇ ਕਾਰੋਬਾਰ ਨਾਲ ਸਬੰਧਤ ਕਈ ਚੀਜ਼ਾਂ ਵਿੱਚ ਖਰਚ ਕਰ ਰਿਹਾ ਹੈ।
ਆਪਣੇ ਫ਼ੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਅਸਲ ਵਿੱਚ ਮਨੀਸ਼ ਸਿੰਘ ਪੀੜਤ ਜੋੜੇ ਦੋ ਪੈਸੇ ਆਪਣੇ ਨਿੱਜੀ ਖਰਚ ਲਈ ਵਰਤ ਰਿਹਾ ਸੀ।
ਉਸ ਵੱਲੋਂ ਗ਼ਲਤ ਜਾਣਕਾਰੀ ਦਿੱਤੇ ਜਾਣ ‘ਤੇ ਪੀੜਤ ਜੋੜੇ ਨੇ ਸਾਂਝੇ ਕਾਰੋਬਾਰ ਲਈ ਉਸ ਨੂੰ ਲਗਭਗ 12.6 ਲੱਖ ਡਾਲਰ ਦਿੱਤੇ ਸਨ। ਉਸ ਨੇ ਉਨਾਂ ਨਾਲ ਵੱਡੀ ਠੱਗੀ ਮਾਰੀ ਹੈ, ਜਿਸ ਲਈ ਉਸ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ।