ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ, ਕਰੋੜਾਂ ਦੇ ਕਾਲੇ ਧਨ ਨੂੰ ਕੀਤਾ ਜ਼ਬਤ

TeamGlobalPunjab
1 Min Read

ਨਵੀਂ ਦਿੱਲੀ :- ਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਦੇ ਇਕ ਸਰਾਫਾ ਵਪਾਰੀ ਤੇ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਪ੍ਰਚੂਨ ਗਹਿਣਾ ਕਾਰੋਬਾਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਕੇ 1000 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ ਹੈ। ਇਨਕਮ ਟੈਕਸ ਵਿਭਾਗ ਨੇ ਕਿਸੇ ਦਾ ਨਾਂ ਤਾਂ ਨਹੀਂ ਦੱਸਿਆ ਪਰ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ ਜਦੋਂ ਸੂਬੇ ‘ਚ ਵਿਧਾਨਸਭਾ ਚੋਣਾਂ ਹੋਣ ਵਾਲਾ ਹੈ।

ਦੱਸ ਦਈਏ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਕਿਹਾ ਕਿ ਚਾਰ ਮਾਰਚ ਨੂੰ ਚੇਨਈ, ਮੁੰਬਈ, ਕੋਇੰਬਟੂਰ, ਮਦੁਰੈ, ਤਿਰੂਚਿਰਾਪੱਲੀ,  ਨੇਲੋਰ, ਜੈਪੁਰ ਤੇ ਇੰਦੌਰ ‘ਚ 27 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਇਸ ਦੌਰਾਨ 1.2 ਕਰੋੜ ਰੁਪਏ ਦੀ ਅਣ-ਐਲਾਨੇ ਜਾਇਦਾਦ ਨੂੰ ਵੀ ਜ਼ਬਤ ਕਰ ਲਿਆ।

Share this Article
Leave a comment