ਵਾਸ਼ਿੰਗਟਨ: ਅਮਰੀਕਾ ਵਿੱਚ ਜੋਅ ਬਾਇਡਨ ਦੇ ਸੱਤਾ ਵਿੱਚ ਆਉਣ ਬਾਅਦ ਭਾਰਤੀ ਮੂਲ ਦੇ ਕਈ ਲੋਕਾਂ ਨੂੰ ਅਹਿਮ ਅਹੁਦੇ ਮਿਲ ਚੁੱਕੇ ਹਨ। ਹੁਣ ਇਸ ਸੂਚੀ ਵਿੱਚ 55 ਸਾਲਾ ਪ੍ਰਮਿਲਾ ਜੈਪਾਲ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ, ਜੈਪਾਲ ਨੂੰ ਐਂਟੀਟਰੱਸਟ, ਕਮਰਸ਼ੀਅਲ ਐਂਡ ਐਡਮਿਨਿਸਟਰੇਟਿਵ ਲਾਅ ਦੀ ਸਬਕਮੇਟੀ ਵਿੱਚ ਉਪ ਪ੍ਰਧਾਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਡੈਮੋਕਰੇਟਿਕ ਪਾਰਟੀ ਦੀ ਸੰਸਦ ਮੈਂਬਰ ਜੈਪਾਲ ਨੇ ਇਸ ’ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਮਤ ਵਾਲੀ ਹੈ, ਕਿ ਉਸ ਨੂੰ ਇਸ ਸਬਕਮੇਟੀ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਡੈਮੋਕਰੇਟਿਕ ਪਾਰਟੀ ਦੀ ਐਮਪੀ ਐਲਿਜਾਬੈਥ ਵਾਰੇਨ ਨਾਲ ਮਿਲ ਕੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਵਿੱਚ ਧਨੀ ਲੋਕਾਂ ’ਤੇ ਨਵੇਂ ਟੈਕਸ ਲਾਉਣ ਦਾ ਮਤਾ ਸਾਹਮਣੇ ਰੱਖਿਆ ਸੀ। ਇਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਵਿਕਾਸ ਲਈ ਧਨ ਅਤੇ ਸਾਧਨ ਇਕੱਠੇ ਕਰਨਾ ਹੈ। ਇਸ ਮਤੇ ਦਾ ਨਾਮ ਉਨ੍ਹਾਂ ਨੇ ਅਲਟਰਾ ਮਿਲੀਨੇਅਰ ਟੈਕਸ ਐਕਟ ਰੱਖਿਆ ਹੈ।