ਭਾਰਤੀ ਮੂਲ ਦੇ ਅਸ਼ਵਿਨ ਨਿਊਯਾਰਕ ਦੇ ਸਿਹਤ ਕਮਿਸ਼ਨਰ ਨਿਯੁਕਤ

TeamGlobalPunjab
1 Min Read

ਸੈਕਰਾਮੈਂਟੋ- ਨਿਊਯਾਰਕ ਦੇ ਮੇਅਰ ਐਰਿਕ ਐਡਮਜ ਨੇ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਅਸ਼ਵਿਨ ਵਾਸਨ ਨੂੰ ’ਡਿਪਾਰਟਰਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ’ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ 15 ਮਾਰਚ 2022 ਨੂੰ ਅਹੁਦਾ ਸੰਭਾਲਣਗੇ।

ਡਾਕਟਰ ਅਸ਼ਵਿਨ ਸਿਹਤ ਸੰਬਧੀ ਸੀਨੀਅਰ ਸਲਾਹਕਾਰ ਵਜੋਂ ਕੰਮ ਕਰਨਗੇ। ਮੇਅਰ ਨੇ ਐਲਾਨ ਕੀਤਾ ਹੈ ਕਿ 15 ਮਾਰਚ 2022 ਤੱਕ ਮੌਜੂਦਾ ਕਮਿਸ਼ਨਰ ਡਾਕਟਰ ਡੇਵ ਏ ਚੌਕਸ਼ੀ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ।

ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਡਾਕਟਰ ਵਾਸਨ ਕੋਵਿਡ-19 ਨਾਲ ਸਬੰਧਤ ਸਾਰੀਆਂ ਨੀਤੀਆਂ ਸਬੰਧੀ ਸਲਾਹ ਦੇਣਗੇ ਤੇ ਉਹ ਪ੍ਰਮੁੱਖ ਆਗੂ ਦੀ ਭੂਮਿਕਾ ਨਿਭਾਉਣਗੇ। ਡਾਕਟਰ ਵਾਸਨ ਨੂੰ ਜਨਤਕ ਸਿਹਤ ਸੇਵਾਵਾਂ ਵਿਚ ਕੰਮ ਕਰਨ ਦਾ 20 ਸਾਲਾਂ ਦਾ ਲੰਬਾ ਤਜ਼ਰਬਾ ਹੈ।

Share this Article
Leave a comment