ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹਾਦਸੇ ਦੀ ਲਪੇਟ ‘ਚ ਆ ਗਿਆ ਹੈ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ‘ਚ ਮਿਗ-21ਬਾਈਸਨ ਫਾਈਨਲ ਜਹਾਜ਼ ਕ੍ਰੈਸ਼ ਹੋ ਗਿਆ। ਇਹ ਘਟਨਾ ਬੀਤੀ ਰਾਤ 8:30 ਵਜੇ ਵਾਪਰੀ। ਜਹਾਜ਼ ‘ਚ ਗੜਬੜੀ ਦਾ ਅਹਿਸਾਸ ਹੁੰਦੇ ਹੀ ਪਾਇਲਟ ਬਾਹਰ ਨਿਕਲਣ ‘ਚ ਕਾਮਯਾਬ ਹੋ ਗਿਆ ਹੈ ਤੇ ਉਹ ਸੁਰੱਖਿਅਤ ਹੈ।
ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਅਈ.ਏ.ਐਫ ਨੇ ਕਿਹਾ ਕਿ ਪਾਇਲਟ ਨੇ ਜਹਾਜ਼ ਨੂੰ ਬਚਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਤੇ ਨੇੜੇ ਦੇ ਏਅਰਬੇਸ ‘ਤੇ ਸੁਰੱਖਿਅਤ ਢੰਗ ਨਾਲ ਉਤਾਰਣ ਲਈ ਕਾਫੀ ਚਾਰਾਜੋਈ ਕੀਤੀ ਪਰ ਕੋਸ਼ਿਸ਼ਾਂ ਨਾਕਾਮ ਰਹੀਆਂ। ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।