ਨਿਊਜ਼ ਡੈਸਕ: ਵਿਸ਼ਵ ਕੱਪ ਦੇ ਫਾਇਨਲ ਮੈਚ ਅੱਜ ਆਸਟਰੇਲੀਆ ਤੇ ਭਾਰਤ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਪਣੀ ਪਾਰੀ ਖੇਡਿਆ 50 ਓਵਰਾਂ ਵਿੱਚ 240 ਦੌੜਾ ਬਣਾਈਆਂ, ਵਿਸ਼ਵ ਕੱਪ ਦੇ ਮੁਕਾਬਲਿਆਂ ਚ ਪਹਿਲੀ ਵਾਰ ਟੀਮ ਇੰਡੀਆਂ ਆਲ ਆਊਟ ਹੋਈ ਹੈ। ਅੱਜ ਦੁਪਹਿਰ 2 ਵਜੇ ਮੈਚ ਸ਼ੁਰੂ ਹੋਇਆ।
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਦਬਾਜੀ ਕਰਨ ਦਾ ਫੈਸਲਾ ਲਿਆ। ਹਾਲਾਂਕਿ ਕਗਾਰੂ ਟੀਮ ਦਾ ਇਹ ਫੈਸਲਾ ਭਾਰਤ ‘ਤੇ ਭਾਰੀ ਪੈਂਦਾ ਦਿਖਾਈ ਦਿੱਤਾ, ਸ਼ੁਰਆਤ ਤੋਂ ਹੀ ਟੀਮ ਇੰਡੀਆ ਦਾ ਪ੍ਰਦਰਸ਼ਨ ਮਾੜਾ ਰਿਹਾ। ਰਹਿਤ ਸ਼ਰਮਾ ਇੱਕ ਵਾਰ ਮੁੜ 47 ਰਨ ਬਣਾ ਕੇ ਆਊਟ ਹੋ ਗਏ, ਸੁਭਮਨ ਗਿੱਲ ਵੀ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਗਿੱਲ 4 ਦੌੜਾਂ ‘ਤੇ ਹੀ ਆਊਟ ਹੋ ਗਏ।
ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਕੇ ਐਲ ਰਾਹਲ ਨੂੰ ਭਾਰਤੀ ਟੀਮ ਨੂੰ 25 ਓਵਰਾਂ ‘ਚ 132 ਦੌੜਾਂ ‘ਤੇ ਪਹੁੰਚਿਆ ਹਾਲਾਂਕਿ ਉਦੋਂ ਤੱਕ ਭਾਰਤ ਦੀਆਂ ਤਿੰਨ ਵਿਕਟਾਂ ਉੱਡ ਗਈਆਂ ਸਨ। ਕੋਹਲੀ ਨੇ 56 ਗੇਂਦਾਂ ‘ਚ 50 ਰਨ ਵੀ ਪੂਰੇ ਕਰ ਲਏ ਸੀ। ਇਸ ਵਿਸ਼ਵ ਕੱਪ ‘ਚ ਕੋਹਲੀ ਦੀ 5ਵੀਂ ਹਾਫ ਸੈਂਚੂਰੀ ਹੈ, ਪਰ ਕੋਹਲੀ ਸੈਂਚਰੀ ਨਹੀਂ ਬਣਾ ਸਕੇ। ਇਸ ਤੋ਼ ਬਾਅਦ ਵਿਕਟਾਂ ਦੀ ਝੜੀ ਲੱਗ ਗਈ।ਕੇਐਲ ਰਾਹੁਲ ਵਿਕਟਾਂ ‘ਤੇ ਟੀਕੇ ਰਹੇ ਰਾਹੁਲ ਨੇ 66 ਦੌੜਾਂ ਬਣਾਈਆਂ।