ਵਾਸ਼ਿੰਗਟਨ : ਭਾਰਤ ‘ਚ ਵੱਡ ਆਰਥਿਕ ਸੁਧਾਰਾਂ ‘ਤੇ ਭਰੋਸਾ ਜਤਾਉਂਦਿਆਂ ਅਮਰੀਕਾ ਨੇ ੳਾਪਣੀ ਮੁਦਰਾ ਨਿਗਰਾਨੀ ਸੂਚੀ ‘ਚੋਂ ਰੁਪਏ ਨੂੰ ਹਟਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਆਰਥਿਕ ਅਤੇ ਮੁਦਰਾ ਦਰ ਨੀਤੀਆਂ ‘ਤੇ ਤਿਆਰ ਰਿਪੋਰਟ ਨੂੰ ਅਮਰੀਕੀ ਕਾਂਗਰਸ ਦੇ ਸਾਹਮਣੇ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਮੁਦਰਾ ਐਕਸਚੇਂਜ ‘ਚ ਹੁਣ ਸਥਿਰਤਾ ਆ ਰਹੀ ਹੈ। ਅਜਿਹੇ ਵਿੱਚ ਅਮਰੀਕਾ ਨੂੰ ਉਸਦੇ ਨਾਲ ਵਪਾਰਕ ਖਤਰਾ ਨਹੀਂ ਰਿਹਾ ਹੈ। ਰਿਪੋਰਟ ਵਿੱਚ ਆਧਾਰ ਬਣਾਏ ਗਏ ਤਿੰਨ ਨਿਯਮਾਂ ‘ਚੋਂ ਸਿਰਫ ਇੱਕ ਵਿੱਚ ਹੀ ਭਾਰਤ ਨੂੰ ਉਲਟ ਪਾਇਆ ਗਿਆ ਹੈ। ਭਾਰਤ ਤੋਂ ਇਲਾਵਾ ਸਵਿਟਜ਼ਰਲੈਂਡ ਨੂੰ ਵੀ ਮੁਦਰਾ ਨਿਗਰਾਨੀ ਤੋਂ ਰਾਹਤ ਦਿੱਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਅਤੇ ਸਵਿਟਜ਼ਰਲੈਂਡ ਦੋਵਾਂ ਦੇਸ਼ਾਂ ਦੀ ਵਿਦੇਸ਼ੀ ਮੁਦਰਾ ਖਰੀਦ ‘ਚ 2018 ‘ਚ ਗਿਰਾਵਟ ਦਰਜ ਕੀਤੀ ਗਈ ਸੀ। ਇਸ ਦੌਰਾਨ ਦੋਵਾਂ ਹੀ ਦੇਸ਼ਾਂ ਨੂੰ ਇੱਕਤਰਫਾ ਦਖਲ ਦੇਣ ਦਾ ਜ਼ਿੰਮੇਦਾਰ ਨਹੀਂ ਪਾਇਆ ਗਿਆ ਹੈ।
READ ALSO: ਅਮਰੀਕਾ ਨੇ ਸਭ ਤੋਂ ਮਹਿੰਗੀ ਦਵਾਈ ਨੂੰ ਦਿੱਤੀ ਮੰਜ਼ੂਰੀ, 14 ਕਰੋੜ ਰੁਪਏ ਦੀ ਇੱਕ ਖੁਰਾਕ ਕਰੇਗੀ ਚਮਤਕਾਰ
2017 ‘ਚ ਵਿਦੇਸ਼ੀ ਕਰੰਸੀ ਭੰਡਾਰ ਦੀ ਖਰੀਦ ਤੋਂ ਬਾਅਦ 2018 ‘ਚ ਸਰਕਾਰ ਨੇ ਲਗਾਤਾਰ ਰਿਜ਼ਰਵ ਵੇਚੇ। ਇਸ ਨਾਲ ਵਿਦੇਸ਼ੀ ਕਰੰਸੀ ਭੰਡਾਰ ਦੀ ਕੁਲ ਵਿਕਰੀ ਜੀ. ਡੀ. ਪੀ. ਦੀ 1.7 ਫੀਸਦੀ ‘ਤੇ ਪਹੁੰਚ ਗਈ। ਇਸ ‘ਚ ਕਿਹਾ ਗਿਆ ਹੈ ਕਿ ਭਾਰਤ ਕੋਲ ਆਈ. ਐੱਮ. ਐੱਫ. ਮੈਟ੍ਰਿਕ ਦੇ ਹਿਸਾਬ ਨਾਲ ਸਮਰੱਥ ਵਿਦੇਸ਼ੀ ਕਰੰਸੀ ਭੰਡਾਰ ਹੈ।
ਦੱਸ ਦੇਈਏ ਇਸ ਸੂਚੀ ‘ਚ ਚੀਨ, ਜਾਪਾਨ, ਸਾਊਥ ਕੋਰੀਆ, ਜਰਮਨੀ, ਇਟਲੀ, ਆਇਰਲੈਂਡ, ਸਿੰਗਾਪੁਰ, ਮਲੇਸ਼ੀਆ ਅਤੇ ਵੀਅਤਨਾਮ ਸ਼ਾਮਲ ਹਨ। ਅਮਰੀਕਾ ਦੇ ਵਿੱਤ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਕੁੱਝ ਕਦਮਾਂ ਨਾਲ ਕਰੰਸੀ ਨੀਤੀ ਨੂੰ ਲੈ ਕੇ ਉਸ ਦੇ ਸ਼ੱਕ ਦੂਰ ਹੋ ਗਏ ਹਨ।

