ਦੇਸ਼ ‘ਚ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 47,000 ਪਾਰ, 24 ਲੱਖ ਦੇ ਨੇੜ੍ਹੇ ਪਹੁੰਚੀ ਮਰੀਜ਼ਾਂ ਦੀ ਗਿਣਤੀ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ‘ਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਰਿਕਾਰਡ 66,999 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਵੀਰਵਾਰ ਨੂੰ ਸੰਕਰਮਣ ਦੇ ਮਾਮਲੇ ਵਧ ਕੇ 23,96,637 ਹੋ ਗਏ। ਉੱਥੇ ਹੀ, ਦੇਸ਼ ਵਿੱਚ ਹੁਣ ਤੱਕ 16,95,982 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

ਸੰਕਰਮਣ ਤੋਂ ਆਜ਼ਾਦ ਹੋਣ ਵਾਲੇ ਲੋਕਾਂ ਦੀ ਗਿਣਤੀ ‘ਚ ਵਾਧੇ ਨਾਲ ਦੇਸ਼ ਵਿੱਚ ਸਿਹਤਯਾਬ ਹੋਣ ਦੀ ਦਰ 70.77 ਫ਼ੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਸਿਹਤ ਮੰਤਰਾਲੇ ਵਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿੱਚ ਸੰਕਰਮਣ ਨਾਲ 942 ਲੋਕਾਂ ਦੀ ਮੌਤ ਹੋਈ, ਜਿਸ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 47,033 ਹੋ ਗਈ ਹੈ। ਦੇਸ਼ ਵਿੱਚ ਸੰਕਰਮਣ ਨਾਲ ਮੌਤ ਦਰ ਘੱਟ ਕੇ 1.96 ਫ਼ੀਸਦੀ ਹੋ ਗਈ ਹੈ। ਉੱਥੇ ਹੀ 6,53,622 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਇਹ ਕੁੱਲ ਮਾਮਲਿਆਂ ਦਾ 27.27 ਫੀਸਦੀ ਹੈ।

- Advertisement -

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ ਦੇਸ਼ ਵਿੱਚ 12 ਅਗਸਤ ਤੱਕ ਕੁੱਲ 2,68,45,688 ਸੈਂਪਲਾਂ ਦੀ ਜਾਂਚ ਕੀਤੀ ਗਈ, ਇਸ ‘ਚੋਂ ਇਕੱਲੇ ਬੁੱਧਵਾਰ ਨੂੰ ਹੀ 8,30,391 ਸੈਂਪਲਾਂ ਦੀ ਜਾਂਚ ਕੀਤੀ ਗਈ, ਜੋ ਇੱਕ ਦਿਨ ਵਿੱਚ ਜਾਂਚ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ।

Share this Article
Leave a comment