ਦੇਸ਼ ‘ਚ ਕੋਰੋਨਾ ਦੀ ਰਫ਼ਤਾਰ ਬੇਕਾਬੂ, 24 ਘੰਟਿਆਂ ਦੌਰਾਨ ਆਏ ਲਗਭਗ 2.50 ਲੱਖ ਨਵੇਂ ਮਾਮਲੇ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,47,417 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਨਾਲੋਂ 27% ਵੱਧ ਹਨ। ਜਦਕਿ 84,825 ਮਰੀਜ਼ ਸਿਹਤਯਾਬ ਹੋਏ ਹਨ।


ਦੇਸ਼ ਭਰ ’ਚ ਹੁਣ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 11,17,531 ਤੱਕ ਪਹੁੰਚ ਗਈ ਹੈ ਜਦਕਿ ਰੋਜ਼ਾਨਾ ਪਾਜ਼ੀਟਿਵੀਟੀ ਦਰ 13.11 ਫੀਸਦ ਹੋ ਗਈ ਹੈ।


ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵੀ 5,488 ਹੋ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਦੁਆਰਾ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 380 ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਗਿਣਤੀ 4,85,035 ਹੋ ਗਈ ਹੈ।

Share this Article
Leave a comment