ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਰਾਜਧਾਨੀ ਵਾਸ਼ਿੰਗਟਨ ਵਿੱਚ ਕੌਂਸਲਰ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਹੈ। ਜਿਸ ਨਾਲ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਨੂੰ ਲਾਭ ਹੋਵੇਗਾ। ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਇਸ ਤੋਂ ਪਹਿਲਾਂ ਇਹ ਕੇਂਦਰ ਸਿਰਫ਼ ਆਨਲਾਈਨ ਮਾਧਿਅਮ ਨਾਲ ਸੇਵਾਵਾਂ ਦੇ ਰਿਹਾ ਸੀ।ਹੁਣ ਇਹ ਸਿੱਧੇ ਹੀ ਲੋਕਾਂ ਨਾਲ ਸੰਪਰਕ ਕਰੇਗਾ। ਵੀ. ਐੱਫ. ਐੱਸ. ਕੇਂਦਰ ਦੀ ਸ਼ੁਰੂਆਤ ਨਵੰਬਰ 2020 ਵਿਚ ਹੋਈ ਸੀ।
Pleasure to launch in-person consular services centre @VFSGlobal in #WashingtonDC. Despite challenges posed by pandemic, @IndianEmbassyUS & our Consulates continue to remain in the forefront to provide all possible consular assistance. pic.twitter.com/qvMfXk33He
— Taranjit Singh Sandhu (@SandhuTaranjitS) August 24, 2021
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਦੂਤਘਰ ਅਤੇ ਵਪਾਰਕ ਦੂਤਘਰ ਭਾਰਤੀਆਂ, ਭਾਰਤੀ ਅਮਰੀਕੀ ਭਾਈਚਾਰੇ ਅਤੇ ਅਮਰੀਕੀ ਨਾਗਰਿਕਾਂ ਨੂੰ ਸਾਰੇ ਸੰਭਵ ਡਿਪਲੋਮੈਟ ਸਹਾਇਤਾ ਮੁਹੱਈਆ ਕਰਾਉਂਦਾ ਰਹੇਗਾ। ਟਵੀਟ ‘ਚ ਸੰਧੂ ਨੇ ਕਿਹਾ ਕਿ ਵਾਸ਼ਿੰਗਟਨ ‘ਚ ਪ੍ਰਤੱਖ ਵਪਾਰਕ ਸੇਵਾ ਕੇਂਦਰ ਵੀ. ਐੱਫ. ਐੱਸ. ਗਲੋਬਲ ਦੀ ਸ਼ੁਰੂਆਤ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਮਹਾਮਾਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਦੂਤਘਰ ਅਤੇ ਸਾਡੇ ਵਪਾਰਕ ਦੂਤਘਰ ਸਾਰੇ ਸੰਭਵ ਡਿਪਲੋਮੈਟਿਕ ਸਹਾਇਤਾ ਦੇਣ ਵਿਚ ਮੁਹਰੀ ਰਹੇ। ਇਨ੍ਹਾਂ ਵਿਚ ਪਿਛਲੇ 18 ਮਹੀਨਿਆਂ ਵਿਚ ਵੰਦੇ ਭਾਰਤ ਮਿਸ਼ਨ ਰਾਹੀਂ ਦਿੱਤੀ ਜਾ ਰਹੀ ਸਹਾਇਤਾ ਸ਼ਾਮਲ ਹੈ।