ਨਗਰ ਨਿਗਮ ਲਈ ਚੋਣ ਪ੍ਰਕਿਰਿਆ ਹੋਈ ਪੂਰੀ, ਚੋਣ ਅਫ਼ਸਰਾਂ ਨੇ ਬੂਥਾਂ ਦੇ ਦਰਵਾਜ਼ੇ ਕੀਤੇ ਬੰਦ

TeamGlobalPunjab
1 Min Read

ਚੰਡੀਗੜ੍ਹ: ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਮੁਕੰਮਲ ਹੋ ਗਈ ਹੈ। ਸ਼ਾਮ ਚਾਰ ਵਜੇ ਤੱਕ ਚੋਣਾਂ ਨੂੰ ਪੂਰਾ ਕੀਤਾ ਜਾਣਾ ਸੀ। ਚੋਣ ਡਿਊਟੀ ‘ਤੇ ਤਾਇਨਾਤ ਅਫ਼ਸਰਾਂ ਨੇ ਪੋਲਿੰਗ ਬੂਥਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਹੁਣ ਜਿਹੜੇ ਵੋਟਰ ਚੋਣ ਬੂਥਾਂ ਦੇ ਅੰਦਰ ਹਨ ਉਹ ਹੀ ਪੋਲ ਕਰ ਸਕਦੇ ਹਨ। 8 ਨਗਰ ਨਿਗਮ 109 ਨਗਰ ਕੌਂਸਲ ਅਤੇ 1903 ਨਗਰ ਪੰਚਾਇਤ ਲਈ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਸੀ।

ਮਿਉਂਸਿਪਲ ਚੋਣਾਂ ਲਈ ਕੁੱਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ‘ਚ ਨਿੱਤਰੇ ਹਨ। ਜਿਸ ਵਿੱਚ ਕਾਂਗਰਸ ਦੇ 2037 ਸ਼੍ਰੋਮਣੀ ਅਕਾਲੀ ਦਲ ਦੇ 1569 ਬੀਜੇਪੀ ਦੇ 1569 ਆਮ ਆਦਮੀ ਪਾਰਟੀ ਨੇ 1003 ਅਤੇ ਬੀਐਸਪੀ ਨੇ 106 ਉਮੀਦਵਾਰ ਮੈਦਾਨ ‘ਚ ਉਤਾਰੇ ਸਨ। ਇਸ ਤੋਂ ਇਲਾਵਾ 2832 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ‘ਚ ਸਨ। ਹੁਣ ਸਾਰੇ ਉਮੀਦਵਾਰਾਂ ਦੀ ਕੀਸਮ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਗਈ ਹੈ। ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਐਲਾਨੇ ਜਾਣਗੇ।

Share this Article
Leave a comment