ਨਿਊਜ਼ ਡੈਸਕ: 121 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ (ਜੀ.ਐਚ.ਆਈ.) 2022 ਵਿੱਚ ਭਾਰਤ 101 ਤੋਂ 107ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਗਲੋਬਲ ਹੰਗਰ ਇੰਡੈਕਸ ਉਤੇ 121 ਦੇਸ਼ਾਂ ਵਿਚੋਂ 107ਵੇਂ ਸਥਾਨ ਉਤੇ ਹੈ। ਜਿਸ ‘ਚ ਯੁੱਧਗ੍ਰਸਤ ਅਫਗਾਨਿਸਤਾਨ ਨੂੰ ਛੱਡ ਕੇ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ ਤੋਂ ਵੀ ਮਾੜਾ ਹਾਲ ਹੈ।ਕੌਮਾਂਤਰੀ ਭੁੱਖ ਸੂਚਕਅੰਕ 2022 ਵਿਚ ਭਾਰਤ ਦੀ ਸਥਿਤੀ ਹੋ ਖ਼ਰਾਬ ਹੋ ਗਈ ਹੈ । ਦੂਜੇ ਪਾਸੇ ‘ਚਾਈਲਡ ਵੇਸਟਿੰਗ ਰੇਟ’ (ਕੱਦ ਮੁਤਾਬਕ ਘੱਟ ਭਾਰ) 19.3 ਫੀਸਦੀ ਹੈ, ਜੋ ਦੁਨੀਆ ਵਿਚ ਹੋ ਕਿਸੇ ਸਭ ਤੋਂ ਵੱਧ ਹੈ।
ਭੁੱਖ ਅਤੇ ਕੁਪੋਸ਼ਣ ‘ਤੇ ਨਜ਼ਰ ਰੱਖਣ ਵਾਲੀ ਗਲੋਬਲ ਹੰਗਰ ਇੰਡੈਕਸ ਦੀ ਵੈੱਬਸਾਈਟ ਨੇ ਸ਼ਨੀਵਾਰ ਨੂੰ ਦੱਸਿਆ ਕਿ ਚੀਨ, ਤੁਰਕੀ ਅਤੇ ਕੁਵੈਤ ਸਮੇਤ 17 ਦੇਸ਼ GHI ਸਕੋਰ 5 ਤੋਂ ਘੱਟ ਦੇ ਨਾਲ ਸੂਚੀ ‘ਚ ਚੋਟੀ ‘ਤੇ ਹਨ। ਗੁਆਂਢੀ ਦੇਸ਼ ਪਾਕਿਸਤਾਨ (99), ਬੰਗਲਾਦੇਸ਼ (84), ਨੇਪਾਲ (81) ਤੇ ਸ੍ਰੀਲੰਕਾ (64) ਭਾਰਤ ਨਾਲੋਂ ਬਿਹਤਰ ਸਥਿਤੀ ‘ਚ ਹਨ। ਏਸ਼ੀਆ ‘ਚ ਭਾਰਤ ਤੋਂ ਪਿੱਛੇ ਸਿਰਫ਼ ਅਫ਼ਗਾਨਿਸਤਾਨ ਹੈ ਅਤੇ ਉਹ 109ਵੇਂ ਸਥਾਨ ‘ਤੇ ਹੈ। ਭਾਰਤ 2021 ਵਿੱਚ 116 ਦੇਸ਼ਾਂ ਵਿੱਚੋਂ 101ਵੇਂ, ਜਦਕਿ 2020 ਵਿੱਚ 94ਵੇਂ ਸਥਾਨ ’ਤੇ ਸੀ।
ਇਹ ਸੂਚਕਾਂਕ ਦੁਨੀਆ ਭਰ ਵਿੱਚ ਭੁੱਖ ਦੇ ਪੱਧਰ ਅਤੇ ਕੁਪੋਸ਼ਣ ਦੀ ਗਣਨਾ ਕਰਦਾ ਹੈ। ਇਸ ਸਾਲ, ਰਿਪੋਰਟ ਨੇ 136 ਦੇਸ਼ਾਂ ਦੇ ਡੇਟਾ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਵਿੱਚੋਂ 121 ਦਾ ਮੁਲਾਂਕਣ ਕੀਤਾ। ਸੂਚਕਾਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਾਕੀ ਦੇਸ਼ਾਂ ਲਈ ਲੋੜੀਂਦਾ ਡੇਟਾ ਉਪਲਬਧ ਨਹੀਂ ਹੈ।
ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 8 ਸਾਲਾਂ ਵਿੱਚ 2014 ਤੋਂ ਬਾਅਦ ਸਾਡਾ ਸਕੋਰ ਵਿਗੜ ਗਿਆ ਹੈ। ਉਨ੍ਹਾਂ ਟਵਿੱਟਰ ‘ਤੇ ਪੁੱਛਿਆ, “ਮਾਣਯੋਗ ਪ੍ਰਧਾਨ ਮੰਤਰੀ ਬੱਚਿਆਂ ਵਿੱਚ ਕੁਪੋਸ਼ਣ, ਭੁੱਖਮਰੀ ਅਤੇ ਲਾਚਾਰੀ ਵਰਗੇ ਅਸਲ ਮੁੱਦਿਆਂ ਨੂੰ ਕਦੋਂ ਸੰਬੋਧਿਤ ਕਰਨਗੇ?”
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.