ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਬਿਨਾਂ ਦੱਸੇ ਸਰਹੱਦ ‘ਤੇ ਨਾ ਜਾਣ ਦੀ ਸਲਾਹ, ਜਾਰੀ ਕੀਤੀ ਗਈ ਐਡਵਾਈਜ਼ਰੀ 

TeamGlobalPunjab
3 Min Read

ਨਵੀਂ ਦਿੱਲੀ- ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੇ ਲਈ ਦੂਤਾਵਾਸ ਨੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਅਨੁਸਾਰ ਕਿਸੇ ਨੂੰ ਵੀ ਬਿਨਾਂ ਦੱਸੇ ਸਰਹੱਦੀ ਇਲਾਕਿਆਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਸਰਹੱਦ ‘ਤੇ ਜਾਣ ਤੋਂ ਪਹਿਲਾਂ ਕੀਵ ਸਥਿਤ ਦੂਤਾਵਾਸ ਦੇ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਦੇ ਲਈ ਹੈਲਪਲਾਈਨ ਨੰਬਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ‘ਤੇ ਰੂਸੀ ਹਮਲੇ ਦਾ ਅੱਜ ਤੀਜਾ ਦਿਨ ਹੈ। ਰਾਤ ਤੋਂ ਹੀ ਰੂਸੀ ਫੌਜ ਨੇ ਰਾਜਧਾਨੀ ਕੀਵ ਨੂੰ ਘੇਰ ਲਿਆ ਹੈ।

ਐਡਵਾਈਜ਼ਰੀ ‘ਚ ਕਿਹਾ ਗਿਆ ਹੈ, ‘ਸਰਹੱਦ ਦੇ ਕਈ ਚੌਕੀਆਂ ‘ਤੇ ਸਥਿਤੀ ਬਹੁਤ ਸੰਵੇਦਨਸ਼ੀਲ ਹੈ। ਅਸੀਂ ਗੁਆਂਢੀ ਦੇਸ਼ਾਂ ਦੇ ਦੂਤਾਵਾਸਾਂ ਦੇ ਸੰਪਰਕ ਵਿੱਚ ਹਾਂ ਅਤੇ ਇੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਜੋ ਬਿਨਾਂ ਦੱਸੇ ਸਰਹੱਦ ‘ਤੇ ਪਹੁੰਚ ਰਹੇ ਹਨ, ਉਨ੍ਹਾਂ ਦੀ ਮਦਦ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉੱਥੇ ਜਾਣ ਤੋਂ ਪਹਿਲਾਂ ਸਾਨੂੰ ਦੱਸੋ।

ਭਾਰਤੀ ਦੂਤਾਵਾਸ ਮੁਤਾਬਕ ਯੂਕਰੇਨ ਦੇ ਪੱਛਮ ਦੇ ਸ਼ਹਿਰ ਥੋੜ੍ਹਾ ਸੁਰੱਖਿਅਤ ਹਨ। ਇੱਥੇ ਖਾਣ-ਪੀਣ ਦੀ ਕੋਈ ਸਮੱਸਿਆ ਨਹੀਂ ਹੈ। ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਲੋਕ ਜਿੱਥੇ ਹਨ, ਅਗਲੇ ਹੁਕਮਾਂ ਤੱਕ ਉੱਥੇ ਹੀ ਰਹਿਣ। ਦੇਸ਼ ਦੇ ਪੂਰਬੀ ਹਿੱਸੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਹੰਗਰੀ ਅਤੇ ਰੋਮਾਨੀਆ ਰਾਹੀਂ ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਦੁਪਹਿਰ ਸੁਚਵਾ ਬਾਰਡਰ ਪੋਸਟ ਨੂੰ ਪਾਰ ਕਰਕੇ ਰੋਮਾਨੀਆ ਪਹੁੰਚਿਆ। ਅਧਿਕਾਰੀਆਂ ਨੇ ਕਿਹਾ ਕਿ ਹੋਰ ਭਾਰਤੀ ਨਾਗਰਿਕਾਂ ਦੇ ਛੋਟੇ ਸਮੂਹਾਂ ਵਿੱਚ ਸਰਹੱਦ ਪਾਰ ਕਰਕੇ ਰੋਮਾਨੀਆ ਪਹੁੰਚਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, “ਭਾਰਤੀਆਂ ਦਾ ਪਹਿਲਾ ਜੱਥਾ ਯੂਕਰੇਨ ਤੋਂ ਸੁਚਵਾ ਬਾਰਡਰ ਕਰਾਸਿੰਗ ਪੁਆਇੰਟ ਨੂੰ ਪਾਰ ਕਰਕੇ ਰੋਮਾਨੀਆ ਪਹੁੰਚਿਆ ਹੈ। ਇਸ ਸੁਝਾਅ ‘ਤੇ ਹੁਣ ਸਾਡੀ ਟੀਮ ਬੁਖਾਰੇਸਟ ਜਾਣ ‘ਚ ਉਨ੍ਹਾਂ ਦੀ ਮਦਦ ਕਰੇਗੀ ਜਿੱਥੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment