ਸੰਸਦ ‘ਚ ਪੀਐਮ ਮੋਦੀ ਨੇ ਯਾਦ ਕੀਤੀਆਂ ਸਿੱਖਾਂ ਦੀਆਂ ਕੁਰਬਾਨੀਆਂ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਰਾਜਸਭਾ ‘ਚ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਖਿਲਾਫ਼ ਖੂਬ ਭੜਾਸ ਕੱਢੀ। ਮੋਦੀ ਨੇ ਸਾਬਕਾ ਪੀਐਮ ਮਨਮੋਹਨ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ – ”ਮਨਮੋਹਨ ਸਿੰਘ ਜੀ ਨੇ ਕਿਸਾਨਾਂ ਨੂੰ ਭਾਰਤ ‘ਚ ਇੱਕ ਬਾਜ਼ਾਰ ਦੇਣ ਦੀ ਗੱਲ ਕਹੀ ਸੀ। ਜੋ ਹੁਣ ਯੂ-ਟਰਨ ਲੈ ਚੁੱਕੇ ਹਨ। ਮਨਮੋਹਨ ਸਿੰਘ ਸ਼ਾਇਦ ਮੇਰੀ ਗੱਲ ਨਾਲ ਸਹਿਮਤ ਹੋਣਗੇ। ਮਨਮੋਹਨ ਸਿੰਘ ਜੀ ਨੇ ਕਿਹਾ ਸੀ ਕਿ 1930 ਦੇ ਦਹਾਕੇ ‘ਚ ਮਾਰਕਿੰਟਿੰਗ ਦੀ ਜੋ ਵਿਵਸਥਾ ਬਣੀ ਸੀ, ਉਸ ਨਾਲ ਮੁਸ਼ਕਲਾਂ ਆਈਆਂ ਅਤੇ ਉਸ ਨੇ ਕਿਸਾਨਾਂ ਨੂੰ ਆਪਣੀ ਫਸਲ ਚੰਗੇ ਦਾਮਾਂ ‘ਤੇ ਵੇਚਣ ਤੋਂ ਰੋਕਿਆ।

ਸਾਡਾ ਇਰਾਦਾ ਹੈ ਕਿ ਭਾਰਤ ਨੂੰ ਇੱਕ ਕੌਮਨ ਮਾਰਕਿਟ ਦੀ ਰਾਹ ‘ਚ ਪੈਦਾ ਹੋ ਰਹੀਆਂ ਮੁਸ਼ਕਲਾਂ ਨੂੰ ਖ਼ਤਮ ਕਰਨਾ।” ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਜਿਹੜੀਆਂ ਗੱਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਹੀਆਂ ਉਹ ਮੁੱਦੇ ਹੀ ਅੱਜ ਸਾਡੀ ਸਰਕਾਰ ਚੁੱਕ ਰਹੀ ਹੈ। ਪਰ ਕੁਝ ਲੋਕ ਰਾਜਨੀਤੀਕ ਬਿਆਨ ਬਾਜ਼ੀ ਕਰ ਰਹੇ ਹਨ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਧਰਮ ਦੀਆਂ ਪ੍ਰਾਪਤੀਆਂ ਨੂੰ ਸੰਸਦ ‘ਚ ਗਿਣਵਾਇਆ। ਉਹਨਾਂ ਕਿਹਾ ਕਿ ਕੁਝ ਲੋਕ ਸਾਡੇ ਖਾਸ ਕਰਕੇ ਪੰਜਾਬ ਦੇ ਸਿੱਖ ਭਰਾਵਾਂ ਦੇ ਦਿਮਾਗ ‘ਚ ਕੁਝ ਗਲ਼ਤ ਤੱਥ ਭਰਨ ‘ਚ ਲੱਗੇ ਹੋਏ ਹਨ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡਾ ਦੇਸ਼ ਸਿੱਖਾਂ ‘ਤੇ ਗਰਵ ਕਰਦਾ ਹੈ। ਦੇਸ਼ ਲਈ ਇਹਨਾਂ ਨੇ ਕੀ ਕੁਝ ਨਹੀਂ ਕੀਤਾ। ਇਹਨਾਂ ਦਾ ਜਿੰਨਾ ਸਨਮਾਨ ਕੀਤਾ ਜਾਵੇ ਉਹ ਵੀ ਘੱਟ ਹੈ। ਗੁਰੂਆਂ ਦੀ ਮਹਾਨ ਪਰੰਪਰਾ ਰਹੀ ਹੈ। ਮੈਨੂੰ ਵੀ ਪੰਜਾਬ ਦੀ ਰੋਟੀ ਖਾਣ ਦਾ ਮੌਕਾ ਮਿਲਿਆ ਹੈ। ਮੈਂ ਕਈ ਸਾਲ ਪੰਜਾਬ ‘ਚ ਗੁਜਾਰੇ ਹਨ। ਕੁਝ ਲੋਕ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਦੇਸ਼ ਦਾ ਭਲਾ ਨਹੀਂ ਹੋਵੇਗਾ।

Share This Article
Leave a Comment