ਨਵੀਂ ਦਿੱਲੀ/ ਟੋਕਿਓ : ਭਾਰਤੀ ਖਿਡਾਰੀਆਂ ਲਈ ਟੋਕਿਓ ਓਲੰਪਿਕ ਵਿੱਚ ਸ਼ੁੱਕਰਵਾਰ ਦਾ ਦਿਨ ਜੋਸ਼ ਅਤੇ ਹੌਸਲਾ ਵਧਾਉਣ ਵਾਲਾ ਰਿਹਾ।
ਪਹਿਲਾਂ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮਹਿਲਾਵਾਂ ਦੇ 69 ਕਿੱਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ। ਉਨ੍ਹਾਂ ਭਾਰਤ ਦਾ ਇੱਕ ਹੋਰ ਮੈਡਲ ਪੱਕਾ ਕਰ ਦਿੱਤਾ । ਇਸ ਤੋਂ ਬਾਅਦ ਬੈਡਮਿੰਟਨ ਵਿੱਚ ਪੀਵੀ ਸਿੰਧੂ ਨੇ ਆਪਣੀ ਸਰਵਸ਼੍ਰੇਸ਼ਠ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ ਉੱਚ ਦਰਜੇ ਦੀ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ। ਹੁਣ ਇਕ ਮੈਚ ਜਿੱਤਣ ਤੋਂ ਬਾਅਦ ਸਿੰਧੂ ਦਾ ਤਗਮਾ ਪੱਕਾ ਹੋ ਜਾਵੇਗਾ।
ਉਧਰ ਭਾਰਤ ਦੀ ਮਹਿਲਾ ਅਤੇ ਪੁਰਸ਼ ਵਰਗ ਦੀ ਹਾਕੀ ਟੀਮਾਂ ਨੇ ਆਪਣੇ ਮੁਕਾਬਲਿਆਂ ਵਿੱਚ ਵਿਰੋਧੀ ਟੀਮਾਂ ਨੂੰ ਸ਼ਿਕਸਤ ਦੇ ਕੇ ਮੈਡਲਾਂ ਦੀ ਉਮੀਦ ਨੂੰ ਹੋਰ ਵੀ ਪੱਕਾ ਕਰ ਦਿੱਤਾ।
ਪੀ.ਵੀ. ਸਿੰਧੂ ਦਾ ਜਲਵਾ ਬਰਕਰਾਰ
ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਆਪਣਾ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਇਕ ਹੋਰ ਮੈਚ ਜਿੱਤਣ ਤੋਂ ਬਾਅਦ ਸਿੰਧੂ ਦਾ ਤਗਮਾ ਪੱਕਾ ਹੋ ਜਾਵੇਗਾ ।
Not just a stunning @Pvsindhu1 show, but a #Badminton masterclass!
@AKAne_GUcchi66 – what a fighter! 👏#Olympics | #Tokyo2020 | #StrongerTogether | #UnitedByEmotion | #BestOfTokyo pic.twitter.com/j943DFCxZP
— Olympic Khel (@OlympicKhel) July 30, 2021
ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-3 ਨਾਲ ਹਰਾਇਆ
ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾ ਕੇ ਆਪਣੇ ਜੇਤੂ ਸਫ਼ਰ ਨੂੰ ਜਾਰੀ ਰੱਖਿਆ। ਭਾਰਤ ਲਈ ਗੁਰਜੰਟ ਸਿੰਘ ਨੇ ਦੋ ਅਤੇ ਹਰਮਪ੍ਰੀਤ ਸਿੰਘ, ਨੀਲਕੰਤਾ ਅਤੇ ਸ਼ਮਸ਼ੇਰ ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਪਹੁੰਚ ਚੁੱਕੀ ਹੈ।
2️⃣ quick 2️⃣ handle!#IND’s Gurjant Singh struck twice in their 5-3 win over #JPN! 🙌#Tokyo2020 | #StrongerTogether | #UnitedByEmotion | #Hockey | #BestOfTokyo | @TheHockeyIndia pic.twitter.com/iaUcZDkwfe
— Olympic Khel (@OlympicKhel) July 30, 2021
ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਹਰਾਇਆ
ਮਹਿਲਾ ਹਾਕੀ ਟੀਮ ਨੇ ਵੀ ਆਇਰਲੈਂਡ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।
Rani’s Hit – Reverse
Navneet’s Deflection – Reverse
India’s Panic – Reversed!
This partnership goal against #IRL led the #IND women's team to their first victory of #Tokyo2020 with a 1-0 score-line. 🤝🔥#StrongerTogether | #UnitedByEmotion | #Hockey pic.twitter.com/tZQ2zh5qIE
— Olympic Khel (@OlympicKhel) July 30, 2021
ਬਾਕਸਿੰਗ ਵਿੱਚ ਲਵਲੀਨਾ ਨੇ ਕੀਤਾ ਕਮਾਲ
ਲਵਲੀਨਾ ਬੋਰਗੋਹੇਨ ਨੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ ਚਿਨ ਨੀਨ ਚੇਨ ਨੂੰ ਹਰਾਇਆ। ਤਿੰਨੇ ਦੌਰ ਵਿੱਚ, ਲਵਲੀਨਾ ਨੇ ਵਿਰੋਧੀ ਮੁੱਕੇਬਾਜ਼ ਨੂੰ ਟਿਕਣ ਨਹੀਂ ਦਿੱਤਾ। ਪਹਿਲੇ ਦੌਰ ਵਿੱਚ 5 ਵਿੱਚੋਂ 3 ਜੱਜਾਂ ਨੇ ਲਵਲੀਨਾ ਦੇ ਹੱਕ ਵਿੱਚ ਫੈਸਲਾ ਸੁਣਾਇਆ ।
That feeling when you assure your country of an Olympic medal in your debut appearance! 🔥🔥
4️⃣th August, 2021 📆 – Mark @LovlinaBorgohai's semi-final date on your calendars, it's 'bout to get more exciting!#Tokyo2020 | #StrongerTogether | #UnitedByEmotion | #BestOfTokyo pic.twitter.com/NwptipkUFb
— Olympic Khel (@OlympicKhel) July 30, 2021
ਦੂਜੇ ਗੇੜ ਵਿੱਚ, ਸਾਰੇ 5 ਜੱਜਾਂ ਨੇ ਲਵਲੀਨਾ ਨੂੰ ਜੇਤੂ ਪਾਇਆ। ਤੀਜੇ ਦੌਰ ਵਿੱਚ, 4 ਜੱਜਾਂ ਨੇ ਲਵਲੀਨਾ ਨੂੰ ਬਿਹਤਰ ਵੋਟ ਦਿੱਤਾ। ਇਸ ਤਰ੍ਹਾਂ, ਲਵਲੀਨਾ ਨੇ ਮੈਚ 4-1 ਨਾਲ ਜਿੱਤ ਲਿਆ। ਦੱਸ ਦਈਏ ਕਿ ਇੱਕ ਵਾਰ ਜਦੋਂ ਤੁਸੀਂ ਮੁੱਕੇਬਾਜ਼ੀ ਦੇ ਸੈਮੀਫਾਈਨਲ ਵਿੱਚ ਪਹੁੰਚ ਜਾਂਦੇ ਹੋ, ਮੈਡਲ ਪੱਕਾ ਹੋ ਜਾਂਦਾ ਹੈ। ਲਵਲੀਨਾ ਸੈਮੀਫਾਈਨਲ ਵਿੱਚ 2019 ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਨਾਲ ਭਿੜੇਗੀ।
ਲਵਲੀਨਾ ਕਹਿ ਚੁੱਕੀ ਹੈ ਕਿ ਉਸਦਾ ਸੁਪਨਾ ਗੋਲਡ ਮੈਡਲ ਹੈ ਅਤੇ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਪੂਰੀ ਵਾਹ ਲਗਾ ਦੇਵੇਗੀ।