ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ

TeamGlobalPunjab
1 Min Read

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ

ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਵਿੱਚ ਐਤਵਾਰ ਨੂੰ ਆਏ ਬਰਫੀਲੇ ਤੂਫਾਨ ਕਾਰਨ ਵੱਖ-ਵੱਖ ਥਾਵਾਂ ‘ਤੇ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ।

ਦੱਖਣੀ ਤੇ ਸੈਂਟਰਲ ਓਨਟਾਰੀਓ ‘ਚ ਇਨਵਾਇਰਮੈਂਟ ਕੈਨੇਡਾ ਵੱਲੋਂ ਮੋਟਰਿਸਟਸ ਲਈ ਗੱਡੀ ਚਲਾਉਣ ਲਈ ਹਾਲਾਤ ਕਾਫੀ ਖਰਾਬ ਦੱਸੇ ਗਏ ਸਨ ਤੇ ਸਥਾਨਕ ਵਾਸੀਆਂ ਲਈ ਵੈਦਰ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ।


ਓਨਟਾਰੀਓ ਦੀ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਐਤਵਾਰ ਨੂੰ ਜੀਟੀਏ ਵਿੱਚ 400 ਗੱਡੀਆਂ ਆਪਸ ਵਿੱਚ ਟਕਰਾ ਗਈਆਂ।

- Advertisement -

ਸ਼ਮਿਡਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੀਟੀਏ ਤੇ ਪ੍ਰੋਵਿੰਸ ਭਰ ਵਿੱਚ ਅਧਿਕਾਰੀਆਂ ਲਈ ਇਹ ਕਾਫੀ ਵਿਅਸਤ ਦਿਨ ਰਿਹਾ। ਉਨ੍ਹਾਂ ਕਿਹਾ ਕਿ ਅੱਧੇ ਤੋਂ ਵੱਧ ਹਾਦਸਿਆਂ ਦੀ ਜਾਂਚ ਲਈ ਪੁਲਿਸ ਮੌਕੇ ‘ਤੇ ਪਹੁੰਚੀ ਤੇ ਬਾਕੀ ਟੋਅ ਟਰੱਕਜ਼ ਤੇ ਆਪ ਡਰਾਈਵਰਾਂ ਨੂੰ ਹੀ ਸਥਿਤੀ ਸੰਭਾਲਣੀ ਪਈ।

ਸ਼ਮਿਡਟ ਨੇ ਅੱਗੇ ਕਿਹਾ ਕਿ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਅਜਿਹੇ ਮੌਸਮ ਵਿੱਚ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਫੁੱਲ ਹੈੱਡ ਲਾਈਟ ਸਿਸਟਮ ਹਨ੍ਹੇਰੇ ਵਿੱਚ ਗੱਡੀ ਚਲਾਉਂਦੇ ਸਮੇਂ ਆਨ ਹੋਵੇ।

 

 

 

 

 

 

Share this Article
Leave a comment