ਨਵੀਂ ਦਿੱਲੀ: ਚੀਨ ਦੇ ਨਾਲ ਜਾਰੀ ਸਰਹੱਦ ਵਿਵਾਦ ਦੇ ਚਲਦਿਆਂ ਸਰਕਾਰ ਨੇ TikTok ਅਤੇ UC Browser ਸਣੇ ਚੀਨ ਨਾਲ ਸਬੰਧਤ 59 ਐਪਸ ਨੂੰ ਬਲਾਕ ਕਰ ਦਿੱਤਾ ਹੈ।
ਸਰਕਾਰ ਨੇ ਇਨ੍ਹਾਂ ਐਪਸ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਖਤਰਨਾਕ ਦੱਸਿਆ ਹੈ। ਦੱਸ ਦਈਏ ਕਿ 15 – 16 ਜੂਨ ਦੀ ਦਰਮਿਆਨੀ ਰਾਤ ਨੂੰ ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਫੌਜ ਨਾਲ ਹੋਈ ਝੜਪ ‘ਚ ਕਰਨਲ ਸਣੇ ਭਾਰਤ ਦੇ 20 ਜਵਾਨਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਹੀ ਦੋਵੇਂ ਦੇਸ਼ਾਂ ‘ਚ ਸਰਹੱਦ ‘ਤੇ ਤਣਾਅ ਜਾਰੀ ਹੈ। ਸੂਤਰਾਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਚ ਸੁਝਾਅ ਦਿੱਤਾ ਗਿਆ ਸੀ ਕਿ ਇਹ ਐਪਸ ਪ੍ਰਾਈਵੇਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਹੀਆਂ ਹਨ।
ਸਰਕਾਰ ਨੇ ਜਿਨ੍ਹਾਂ ਐਪਸ ਨੂੰ ਬਲਾਕ ਕੀਤਾ ਹੈ ਉਨ੍ਹਾਂ ਵਿੱਚ ਟਿਕਟਾਕ ( TikTok ), ਸ਼ੇਅਰਇਟ ( Shareit ), ਯੂਸੀ ਬਰਾਉਜਰ ( UC Browser ) , ਹੈਲੋ ( Helo ) , ਲਾਇਕੀ ( Likee ), ਕਲੱਬ ਫੈਕਟਰੀ ( Club Factory ), ਨਿਊਜ ਡਾਗ, ਵੀਚੈਟ, ਯੂਸੀ ਨਿਊਜ ( UC News ), ਵੀਬੋ ( Weibo ), ਮੁੱਖ ਰੂਪ ਨਾਲ ਸ਼ਾਮਲ ਹਨ।