ਚੰਡੀਗੜ੍ਹ – ਸੁਲਤਾਨਪੁਰ ਲੋਧੀ ਤੋਂ ਆਜ਼ਾਦ ਜਿੱਤ ਕੇ ਆਏ ਰਾਣਾ ਗੁਰਜੀਤ ਦੇ ਪੁੱਤਰ ਇੰਦਰ ਪ੍ਰਤਾਪ ਰਾਣਾ ਨੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਣ ਵਾਲੇ ਉਨ੍ਹਾਂ ਦੇ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੱਤਾ। ਇੰਦਰ ਪ੍ਰਤਾਪ ਰਾਣਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਮਤੇ ਤੋਂ ਬਾਹਰ ਜਾ ਕੇ ਗੱਲ ਕਰ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਉਹ ਵੀ ਪੰਜਾਬ ਦੇ ਦੋ ਵਧੇਰੇ ਜ਼ਰੂਰੀ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੇ ਸਨ।
ਇੰਦਰ ਪ੍ਰਤਾਪ ਰਾਣਾ ਨੂੰ ਸਪੀਕਰ ਨੇ ਚੁੱਪ ਰਹਿਣ ਲਈ ਕਿਹਾ ਪਰ ਉਹ ਲਗਾਤਾਰ ਬੋਲਦੇ ਰਹੇ । ਸਪੀਕਰ ਕੁਲਤਾਰ ਸੰਧਵਾਂ ਨੇ ਰਾਣਾ ਨੁੂੰ ‘ਨੇਮ’ ਕਰ ਦਿੱਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਪਰ ਫੇਰ ਵੀ ਇੰਦਰ ਪ੍ਰਤਾਪ ਰਾਣਾ ਬੋਲਦੇ ਰਹੇ। ਅਖੀਰ ਵਿੱਚ ਸਪੀਕਰ ਨੂੰ ਉਨ੍ਹਾਂ ਨੂੰ ਨੇਮ ਕਰ ਦੇਣਾ ਪਿਆ ਤੇ ਮਾਰਸ਼ਲਜ਼ ਨੂੰ ਬੁਲਾ ਕੇ ਉਨ੍ਹਾਂ ਨੂੰ ਸਦਨ ਚੋਂ ਬਾਹਰ ਕੱਢ ਦਿੱਤਾ ਗਿਆ ।